ਵਿਸ਼ਵਗੁਰੂ ਦੀ ਪਹਿਚਾਣ ਅੱਜ-ਕੱਲ੍ਹ ਸਿਵੇ ਬਣੇ ਹੋਏ ਹਨ – ਬਲਤੇਜ ਸਿੰਘ

ਦੁਨੀਆਂ ਭਰ ਦੇ ਅਖਬਾਰਾਂ/ਰਸਾਲਿਆਂ ਵਿੱਚ ਭਾਰਤ ਦੇ ਸਿਵਿਆਂ ਦੀਆਂ ਤਸਵੀਰਾਂ ਹਨ। ਕੋਈ ਵੀ ਵਿਦੇਸ਼ੀ ਦੋਸਤ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਹੀ ਸੁਚੇਤ ਹੋ ਕੇ ਹਾਲ-ਚਾਲ ਪੁੱਛਦਾ ਹੈ। ਹਰ ਗੱਲ...

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਕਈ ਸਾਲਾਂ ਤੋਂ ਇੱਕ ਰਿਵਾਜ਼ ਬਣਿਆ ਹੋਇਆ ਹੈ – ਸੰਦੀਪ

ਬੰਗਾਲ ਚੋਣਾਂ ਤੋਂ ਬਾਅਦ ਹੋਈ ਹਿੰਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਿੰਸਾਂ ਵਿੱਚ ਸੀ.ਪੀ.ਐਮ ਦਾ ਦਫਤਰ ਵੀ ਸਾੜ ਦਿੱਤਾ ਗਿਆ ਹੈ। ਭਾਜਪਾ-ਸੰਘ ਤੇ ਹੋਰ ਸੱਜੇ ਪੱਖੀ ਸ਼ੋਸ਼ਲ ਮੀਡੀਆ...

ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਇੱਕਦਮ ਆਈ ਗਿਰਾਵਟ ਦੀ ਪੜਤਾਲ ਕਰਦਿਆਂ

ਭਾਰਤ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਜੋ ਕਿ ਕੁੱਝ ਸਮਾਂ ਲੱਗਭੱਗ ਇੱਕ ਹੀ ਪੱਧਰ ਤੇ ਸਥਿਰ ਸੀ। ਪਰ 9 ਮਈ ਨੂੰ ਕੇਂਦਰੀ ਸਹਿਤ ਮੰਤਰਾਲੇ ਵੱਲੋਂ ਜਾਰੀ ਹੋਈ ਸੋਧੀ ਹੋਈ ਡਿਸਚਾਰਜ ਪਾਲਿਸੀ (ਮਰੀਜ਼ਾਂ ਨੂੰ ਛੁੱਟੀ ਦੇਣ ਦੀ ਨੀਤੀ) ਦੇ ਲਾਗੂ ਹੋਣ ਮਗਰੋਂ ਇਸ ਵਿੱਚ ਵੱਡੇ ਪੱਧਰ ਤੇ ਗਿਰਾਵਟ ਆਉਣ ਲੱਗੀ।….
ਇਸ ਤੋਂ ਪਹਿਲਾਂ ਲਾਗੂ 17 ਮਾਰਚ ਵਾਲੀ ਨੀਤੀ ਮੁਤਾਬਕ ਕੋਵਿਡ-19 ਦੇ ਇਲਾਜ ਅਧੀਨ ਹਰ ਮਰੀਜ਼ ਨੂੰ ਛੁੱਟੀ ਦੇਣ ਲਈ ਘੱਟੋ-ਘੱਟ 24 ਘੰਟਿਆਂ ਦੇ ਵਕਫੇ ਤੇ ਦੋ ਵਾਰ ਕੀਤੇ ਟੈਸਟ ਦਾ ਨੇਗੇਟਿਵ ਜਾਂ ਵਾਇਰਸ ਦਾ ਨਾ ਆਉਣਾ ਜ਼ਰੂਰੀ ਸੀ।

ਅਰਥ-ਸ਼ਾਸਤਰ ਦੇ ਵਿਦਿਆਰਥੀਆਂ ਦੇ ਨਾਮ: ਪਛਤਾਵੇ, ਝੂਠ ਅਤੇ ਸੱਚਾਈਆਂ

ਬਹੁਤ ਸਾਰੇ ਲੋਕ ਅਰਥ-ਸ਼ਾਸਤਰੀਆਂ ਬਾਰੇ ਗੱਲ ਕਰਨ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਕਰ ਰਹੇ ਹਨ ਅਤੇ ਉਹ ਇਸਨੂੰ ਹੀ ਅਰਥ ਵਿਵਸਥਾ ਦਾ ਅਧਿਐਨ ਕਰਨਾ ਸਮਝ ਰਹੇ ਹਨ। ਉਹ ਅਜਿਹਾ ਕੁੱਝ ਨਹੀਂ ਕਰਦੇ। ਉਹ ਸਚਮੁੱਚ ਅਜਿਹਾ ਕੁੱਝ ਨਹੀਂ ਕਰਦੇ… ਅਰਥਸ਼ਾਸਤਰੀ ਦ੍ਰਿੜਤਾ ਨਾਲ ਤੱਥ ਨੂੰ ਨਕਾਰਦੇ ਰਹੇ ਹਨ, ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ; ਆਪਣੇ ਉਸਾਰੇ ਹੋਏ ਪਰੀਲੋਕ ਵਿੱਚ ਜੀਉਂਦੇ ਰਹੇ ਹਨ। ਅਰਥਸ਼ਾਸਤਰੀ ਅਰਥ-ਸ਼ਾਸਤਰ ਦਾ ਅਧਿਐਨ ਕਰਦੇ ਹਨ। ਅਤੇ ਅਰਥ-ਸ਼ਾਸਤਰ ਅਰਥਚਾਰਾ ਨਹੀਂ ਹੈ। ਇਹ ਵਿਚਾਰਾਂ, ਮਾਡਲਾਂ, ਸਿਧਾਂਤਾਂ, ਗਣਿਤਿਕ ਪੇਚੀਦਗੀਆਂ ਅਤੇ ਕਥਨਾਂ ਦਾ ਸਵੈ-ਨਿਰਭਰ ਸਮੂਹ ਹੈ, ਜੋ ਅਜਿਹੀਆਂ ਗਤੀਵਿਧੀਆਂ ਵਿੱਚ ਰੁੱਝੇ ਹੋਏ ਲੋਕਾਂ ਨੂੰ ਇੱਕ ਦਿਲਚਸਪ ਬੌਧਿਕ ਖੇਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ… ਉਹ ਗੰਭੀਰ ਵਿਸ਼ਲੇਸ਼ਣ ਦਾ ਇੱਕ ਮਹੌਲ ਸਿਰਜਦੇ ਹਨ। ਉਹ ਮਨੁੱਖੀ ਵਾਹ ਵਾਸਤੇ ਦੇ ਤਾਲਾਬ ਦੇ ਘੜਮੱਸ ਉੱਪਰ ਅਨੁਸ਼ਾਸਨ ਅਤੇ ਗਹਿਰਾਈ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਉਹ ਜੋ ਵੀ ਵਿਆਖਿਆ ਕਰਦੇ ਹਨ, ਉਹੀ ਅਟੱਲ ਹੈ। …….ਮੇਰੀ ਸਲਾਹ ਹੈ ਕਿ ਅਰਥਚਾਰੇ ਦੇ ਅਧਿਐਨ ਲਈ ਰਾਜਨੀਤੀ, ਸਮਾਜ ਸ਼ਾਸਤਰ, ਫਲਸਫਾ, ਕਾਰੋਬਾਰ ਜਾਂ ਜਥੇਬੰਦਕ ਸਿਧਾਂਤ ਦਾ ਗਿਆਨ ਜ਼ਰੂਰ ਲਵੋ। ਭਾਰੀ ਮਾਤਰਾ ਵਿੱਚ ਉਪਲੱਬਧ ਜਾਣਕਾਰੀਆਂ ਦਾ ਗਹਿਨ ਅਧਿਐਨ ਕਰੋ।

ਕੋਰੋਨਾਵਾਇਰਸ ਬਾਰੇ ਜਾਣੋ: ਉਪਜ, ਬਣਤਰ ਅਤੇ ਵਿਕਾਸ

ਅੱਜ ਕੱਲ੍ਹ ਮਨੁੱਖਾਂ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਬਾਰੇ ਜੋ ਗੱਲ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੈ ਉਹ ਹੈ ਇਸ ਦੇ ਸਰੋਤ ਅਤੇ ਉਸ ਸਰੋਤ ਤੋਂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਨ ਬਾਰੇ। ਇਸ ਬਾਰੇ ਵੱਖ ਵੱਖ ਲੋਕਾਂ ਵੱਲੋਂ ਵੱਖ ਵੱਖ ਕਿਆਸ ਲਗਾਏ ਜਾ ਰਹੇ ਹਨ।
ਮੈਡੀਕਲ ਵਿਗਿਆਨ ਦੇ ਵਿਸ਼ਵ ਪ੍ਰਸਿੱਧ ਖੋਜ ਰਸਾਲੇ “ਨੇਚਰ ਮੈਡੀਸਿਨ” (Nature Medicine) ਵਿੱਚ 17 ਮਾਰਚ ਨੂੰ ਛਪੇ ਇੱਕ ਲੇਖ “ਸਾਰਸ ਕੋ ਵੀ-2 ਦਾ ਨੇੜਲਾ ਸਰੋਤ” (The Proximal Origin of SARS-CoV-2) ਵਿੱਚ ਇਸਦੇ ਸਰੋਤਾਂ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ।

ਬਿਮਾਰੀਆਂ ’ਤੇ ਚੌਤਰਫ਼ਾ ਹਮਲਾ: ਟੀਕਾਕਰਣ ਦੀ ਜ਼ਰੂਰਤ ਅਤੇ ਉਸਦੇ ਸਿਆਸੀ-ਆਰਥਿਕ ਪਹਿਲੂਆਂ ਨੂੰ ਸਮਝਦਿਆਂ

ਪਿਛਲੇ ਸਮੇਂ ਵਿੱਚ ਪੰਜਾਬ ਅੰਦਰ ਟੀਕਾਕਰਣ ਭਾਵ Vaccination ਬਾਰੇ ਇੱਕ ਬਹਿਸ ਚੱਲੀ ਸੀ। ਜਿਸ ਸਮੇਂ ਬਿਮਾਰੀਆਂ ਦੇ ਇਲਾਜ ਲਈ ਟੀਕਾਕਰਣ ਦੀ ਭੂਮਿਕਾ, ਉਸਦੇ ਪਿਛਲੇ ਸਿਆਸੀ-ਆਰਥਿਕ ਹਿੱਤਾਂ ਅਤੇ ਬਿਮਾਰੀਆਂ ਦੇ ਖਾਤਮੇ ਲਈ ਕੁੱਲ ਲੋੜੀਂਦੇ ਉਪਾਅ ਨੂੰ ਸਮਝਦਿਆਂ ਉਸ ਅੰਦਰ ਟੀਕਾਕਰਣ ਦੀ ਭੂਮਿਕਾ ਨੂੰ ਸਮਝਣ ਲਈ ਇਹ ਲੇਖ ਲਿਖਿਆ ਗਿਆ ਸੀ। ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਟੀਕਾਕਰਣ ਦੀ ਲੋੜ ਬਾਰੇ ਕੁੱਝ ਹਲਕਿਆਂ ਵਿੱਚ ਕਾਫੀ ਗੱਲਬਾਤ ਮੁੜ ਚੱਲੀ ਹੈ। ਇਹ ਲੇਖ ਟੀਕਾਕਰਣ ਦੀ ਭੂਮਿਕਾ ਸਮਝਣ ਵਿੱਚ ਸਹਾਈ ਹੋਵੇਗਾ। – ਅਦਾਰਾ ਪੰਜ ਤੀਰ

ਕੋਵਿਡ-19 ਮਹਾਂਮਾਰੀ ਨੇ ਭਾਰਤੀ ਸਮਾਜ ਵਿਚਲੀਆਂ ਤਰੇੜਾਂ ਤੋਂ ਪਰਦਾ ਚੁੱਕ ਦਿੱਤਾ ਹੈ – ਸ਼ਾਹਿਦ ਜਮੀਲ

“ਗਰੀਬਾਂ ਵਿੱਚ ਭਰੋਸੇ ਦੀ ਥੁੜ”- ਨਹੀਂ ਸਗੋਂ ਗਰੀਬਾਂ ਦੇ ਇਸ ਯਕੀਨ ਬਾਰੇ ਲਿਖਿਆ ਕਿ “ਔਖੀ ਘੜੀ ਵਿੱਚ ਓਹਨਾਂ ਨਾਲ ਕੋਈ ਨਹੀਂ”। ਅਤੇ ਫੇਰ ਕਿਸਮਤਵਾਦ ਦੇ ਚਿੰਨ੍ਹ ਉੱਭਰ ਆਏ “ਬਿਨ੍ਹਾਂ ਅਪਵਾਦ, ਬਿਨ੍ਹਾਂ ਕਿਸੇ ਕੁੜੱਤਣ ਤੋਂ ਉਹ ਆਪਣੀ ਲਾਚਾਰੀ ਦੱਸਦੇ ਨੇ, ਉਨ੍ਹਾਂ ਨੂੰ ਪਤੈ ਕਿ ਕਸੂਰ ਉਨ੍ਹਾਂ ਦਾ ਹੀ ਹੈ: ਗਰੀਬ ਹੋਣਾ”।…..
ਵਾਇਰਸ ਨਿਰਪੱਖ ਹੋ ਸਕਦਾ ਪਰ ਮਹਾਂਮਾਰੀ ਨਹੀਂ।…..

‘ਵਾਅਦਾ ਬਾਜ਼ਾਰ’ ਦੀ ਸੱਟੇਬਾਜ਼ੀ ਸਮਝੋ : ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਸਿਫ਼ਰ ਤੋਂ ਵੀ ਹੇਠਾਂ !!

ਆਪਣੀ ਮੁਨਾਫਾਖੋਰੀ ਹਿਰਸ ਦੀ ਪੂਰਤੀ ਹਿੱਤ ਪੂੰਜੀਵਾਦ ਨੇ ਜੂਏ, ਸੱਟੇਬਾਜ਼ੀ ਆਦਿ ਵਰਗੇ ਬਦਨਾਮ ਹੋ ਚੁੱਕੇ ਸ਼ਬਦਾਂ ਨੂੰ ਨਵੇਂ ਨਵੇਂ ਨਾਮਕਰਨਾਂ ਹੇਠ ਲਿਸ਼ਕਾ-ਪੁਸ਼ਕਾ ਲਿਆ ਹੈ। ਇਸ ਨਾਲ ਸਬੰਧਿਤ ਵਿਵਸਥਾਵਾਂ ਨੂੰ ਕਾਨੂੰਨੀ ਜਾਮੇ ਪਹਿਨਾ ਦਿੱਤੇ ਹਨ। ਵਾਅਦਾ-ਬਾਜ਼ਾਰ, ਡੈਰੀਵੇਟਿਵ ਮਾਰਕੀਟ, ਫਿਊਚਰਜ਼ ਐਂਡ ਆਪਸ਼ਨਜ਼, ਕਾਲ-ਆਪਸ਼ਨ, ਪੁੱਟ-ਆਪਸ਼ਨ ਆਦਿ ਅਜਿਹੇ ਕਈ ਸ਼ਬਦ ਹਨ ਜੋ ਨਿਰੋਲ ਮੁਨਾਫਾ ਕਮਾਉਣ ਦੀ ਹਿਰਸ ਨਾਲ ਲਿਪਤ ਇਸ ‘ਮੰਡੀ’ ਦੇ ਲੋਕ ਵਰਤਦੇ ਹਨ।

ਇਹ ਮਹਾਂਮਾਰੀ ਇੱਕ ਲਾਂਘਾ ਹੈ : ਅਰੁੰਧਤੀ ਰਾਏ

ਇਹ ਜੋ ਵੀ ਹੈ, ਕੋਰੋਨਾਵਾਇਰਸ ਨੇ ਤਾਕਤਵਾਰਾਂ ਨੂੰ ਗੋਡਿਆਂ ਭਾਰ ਕਰ ਦਿੱਤਾ ਹੈ ਤੇ ਦੁਨੀਆਂ ਦੇ ਗੇੜ ਨੂੰ ਅਜਿਹੀ ਥਾਂ ਰੋਕ ਦਿੱਤਾ ਹੈ, ਜਿੱਥੇ ਕੋਈ ਨਹੀਂ ਸੀ ਰੋਕ ਸਕਿਆ। ਸਾਡੇ ਦਿਮਾਗ ਹਾਲੇ ਵੀ ਅੱਗੇ-ਪਿੱਛੇ ਭੱਜ ਰਹੇ ਨੇ ਤੇ “ਆਮ” ਹੋਣ ਲਈ ਕਾਹਲੇ ਨੇ, ਬੀਤੇ ਨੂੰ ਭਵਿੱਖ ਨਾਲ ਸੀਊਣ ਦੀ ਕੋਸ਼ਿਸ਼ ਵਿੱਚ ਨੇ ਤੇ ਇੱਕ ਦਰਾੜ ਨੂੰ ਮੰਨਣ ਤੋਂ ਇਨਕਾਰੀ ਨੇ। ਪਰ ਦਰਾੜ ਰਹੇਗੀ। ਅਤੇ ਇਸ ਨਿਰਾਸ਼ਾ ਦੌਰਾਨ ਸਾਡੇ ਕੋਲ ਸਾਨੂੰ ਖਾਤਮੇ ਵੱਲ ਲਿਜਾ ਰਹੀ ਮਸ਼ੀਨ ਬਾਰੇ ਦੋਬਾਰਾ ਸੋਚਣ ਦਾ ਇੱਕ ਮੌਕਾ ਹੈ ਜੋ ਅਸੀਂ ਆਪ ਆਪਣੇ ਲਈ ਬਣਾਈ ਹੈ। ਆਮ ਜਿੰਦਗੀ ਵੱਲ ਮੁੜਣ ਤੋਂ ਬੁਰਾ ਹੋਰ ਕੁਝ ਵੀ ਨਹੀਂ ਹੋਣਾ।
ਇਤਿਹਾਸਕ ਤੌਰ ਤੇ, ਮਹਾਂਮਾਰੀਆਂ ਨੇ ਮਨੁੱਖਾਂ ਨੂੰ ਅਤੀਤ ਨਾਲੋਂ ਤੋੜ ਕੇ ਨਵੇਂ ਸਮਾਜ ਵੱਲ ਨੂੰ ਸੋਚਣ ਲਾਇਆ ਹੈ। ਇਹ ਵੀ ਕੋਈ ਵੱਖਰੀ ਨਹੀਂ। ਇਹ ਇੱਕ ਲਾਂਘਾ ਹੈ, ਇੱਕ ਰਾਹ ਜੋ ਇਸ ਦੁਨੀਆਂ ਅਤੇ ਅਗਲੀ ਦੁਨੀਆਂ ਦੇ ਵਿਚਕਾਰ ਹੈ।

Social profiles