ਸਿੱਖ ਨਸਲਕੁਸ਼ੀ ‘ਤੇ ਬਣੀ ਲੜੀਵਾਰ ‘ਗ੍ਰਹਿਣ’ ਅਤੇ ਇਸਦੀਆਂ ਉਲਝਣਾਂ- ਬਲਤੇਜ ਸਿੰਘ

24 ਜੂਨ ਨੂੰ ਹੌਟਸਟਾਰ ‘ਤੇ ਵੈੱਬ ਸੀਰੀਜ਼ ‘ਗ੍ਰਹਿਣ’ ਰਿਲੀਜ਼ ਹੋਈ ਹੈ ਜੋ ਬੋਕਾਰੋ ਦੇ ਸਨਅਤੀ ਖੇਤਰਾਂ ਵਿੱਚ ਹੋਈ ਸਿੱਖ ਨਸਲਕੁਸ਼ੀ 1984 ਉੱਤੇ ਆਧਾਰਿਤ ਹੈ। ਬੀਤੇ ਵਿੱਚ ਹੋਈਆਂ ਬੇਇਨਸਾਫੀਆਂ ਅਤੇ ਪੁਲਿਸ...

“ਲੋਕ ਮੇਰਾ ਕੰਮ ਦੇਖਣਾ ਪਸੰਦ ਕਰਦੇ ਹਨ, ਮੇਰਾ ਚਿਹਰਾ ਨਹੀਂ” : ਅਜੋਕੇ ਸਿਨੇਮਾ ਵਿੱਚ ਆਮ ਆਦਮੀ ਦਾ ਬਿੰਬ ਇਰਫਾਨ ਖ਼ਾਨ ਨਹੀਂ ਰਿਹਾ

ਉਹ ਵੱਖ-ਵੱਖ ਪਾਤਰਾਂ ਨੂੰ ਬਹੁਤ ਡੂੰਘਾਈ ਨਾਲ ਸਮਝਦੇ ਸਨ ਅਤੇ ਫਿਰ ਉਸ ਉੱਪਰ ਕੰਮ ਕਰਦੇ। ਇੱਕ ਵਾਰ ਉਨ੍ਹਾਂ ਕਿਹਾ “ਇਹ ਨੈਸ਼ਨਲ ਸਕੂਲ ਆੱਫ ਡਰਾਮਾ ਵਿੱਚੋਂ ਮਿਲੀ ਸਿਖਲਾਈ ਅਤੇ ਮੇਰੀ ਜ਼ਿੰਦਗੀ ਭਰ ਦੇ ਅਨੁਭਵਾਂ ਦਾ ਸੁਮੇਲ ਹੈ। ਤੁਸੀਂ ਕਿਵੇਂ ਵੱਖ-ਵੱਖ ਚੀਜ਼ਾਂ ਨੂੰ ਵੇਖਦੇ ਹੋ, ਕਿਸ ਵਿੱਚੋਂ ਗੁਜ਼ਰਦੇ ਹੋ, ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਕਿਸ ਤਰ੍ਹਾਂ ਜਵਾਬ ਦਿੰਦੇ ਹੋ ਜੋ ਤੁਹਾਨੂੰ ਇੱਕ ਪਾਤਰ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਸ਼ਾਹਰੁਖ ਖਾਨ ਵੱਲੋਂ ਨਿਭਾਏ ਗਏ ਕਿਸੇ ਕਿਰਦਾਰ ਅਤੇ ਮੇਰੇ ਵੱਲੋਂ ਨਿਭਾਏ ਕਿਸੇ ਕਿਰਦਾਰ ਵਿੱਚ ਬਹੁਤ ਫਰਕ ਹੋਵੇਗਾ ਕਿਉਂਕਿ ਅਸੀਂ ਕਿਸੇ ਕਿਰਦਾਰ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਵੇਖਦੇ ਹਾਂ।”

ਫਿਲਮ ਸਮੀਖਿਆ: “ਪੈਰਾਸਾਈਟ” ਬਾਰੇ ਗੱਲ ਕਰਦਿਆਂ – ਬਲਤੇਜ

ਫਿਲਮ ਦੋ ਵੱਖ-ਵੱਖ ਵਰਗਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਦੀ ਕਹਾਣੀ ਹੈ। ਇੱਕ ਪਰਿਵਾਰ ਹੈ, ਜੋ ਜ਼ਮੀਨ ਤੋਂ ਹੇਠਾਂ ਰਹਿੰਦਾ ਹੈ ਤੇ ਜਿਸ ਦੀ ਫੁੱਟ ਕੁ ਦੀ ਖਿੜਕੀ ਜੋ ਚਾਨਣ ਲਈ ਰੱਖੀ ਹੈ, ਵਿੱਚੋਂ ਦੀ ਕਦੇ ਕੋਈ ਮੂਤ ਜਾਂਦਾ ਹੈ, ਕਦੇ ਪੈਰਾਸਾਈਟ ਨੂੰ ਮਾਰਨ ਵਾਲੀ ਦਵਾਈ ਆਉਂਦੀ ਹੈ ਤੇ ਕਦੇ ਦੁਨੀਆਂ ਭਰ ਦਾ ਗੰਦ ਮੀਂਹ ਦੇ ਪਾਣੀ ਨਾਲ ਨਿਰਵਿਘਨ ਆ ਵੜਦਾ ਹੈ।
ਇੱਕ ਦੂਜਾ ਪਰਿਵਾਰ ਹੈ, ਉਸ ਦੀ ਜ਼ਿੰਦਗੀ ਦੀ ਕਹਾਣੀ ਬਿਲਕੁਲ ਵੱਖਰੀ ਹੈ। ਉਸ ਦਾ ਘਰ ਜਮੀਨ ਤੋਂ ਉੱਪਰ ਹੈ, ਇੰਨਾਂ ਉੱਪਰ ਹੈ ਕਿ ਹੇਠਲੇ ਵਰਗ ਨੂੰ ਪਹੁੰਚਣ ਲਈ ਬਹੁਤ ਸਾਰੀਆਂ ਪੌੜੀਆਂ ਬਹੁਤ ਸਾਰੇ ਚੜਾਅ ਚੜ ਕੇ ਆਉਣਾ ਪੈਂਦਾ ਹੈ।

ਫ਼ਿਲਮ ਸਮੀਖਿਆ: ਨਿਊਟਨ “ਗਣਤੰਤਰ ਬਨਾਮ ਗੰਨਤੰਤਰ” – ਪ੍ਰਕਾਸ਼

ਨਿਊਟਨ ਦੀ ਇੱਛਾ ਹੁੰਦੀ ਹੈ ਕਿ ਉਹ ਆਜ਼ਾਦ ਫਿਜ਼ਾ ਵਿੱਚ ਬਿਨ੍ਹਾਂ ਕਿਸੇ ਡਰ-ਭੈਅ ਦੇ ਆਦਿਵਾਸੀਆਂ ਦੀਆਂ ਵੋਟਾਂ ਪਵਾਵੇ। ਨੀਮ ਫ਼ੌਜੀ ਬਲ ਦਾ ਅਸਿਸਟੈਂਟ ਕਮਾਂਡੈਂਟ ਆਤਮਾ ਸਿੰਘ (ਪੰਕਜ ਤ੍ਰਿਪਾਠੀ) ਨਹੀਂ ਚਾਹੁੰਦਾ ਕਿ ਚੋਣ ਅਧਿਕਾਰੀਆਂ ਦੀ ਟੀਮ ਜੰਗਲ ਵਿੱਚ ਜਾਵੇ ਅਤੇ ਸੁਰੱਖਿਆ ਦਸਤਿਆਂ ਦੀਆਂ ਆਦਿਵਾਸੀਆਂ ਨਾਲ ਕੀਤੀਆਂ ਜ਼ਿਆਦਤੀਆਂ ਅਤੇ ਉਨ੍ਹਾਂ ਦੇ ਸਾੜੇ ਘਰਾਂ ਨੂੰ ਵੇਖੇ। ਉਹ ਉਹਨਾਂ ਨੂੰ ਬਹੁਤ ਸਮਝਾਉਂਦਾ ਹੈ ਕਿ ਟੀਮ ਵੋਟਾਂ ਦੀ ਰਸਮੀ ਕਾਰਵਾਈ ਕਰਕੇ ਬਾਹਰੋਂ-ਬਾਹਰ ਹੀ ਮੁੜ ਜਾਵੇ। ਨਿਊਟਨ ਦੇ ਅੜੇ ਰਹਿਣ ਕਾਰਨ ਕਮਾਂਡਰ ਉਸ ਨੂੰ ਚੋਣਾਂ ਦੇ ਬੂਥ ‘ਤੇ ਲੈ ਜਾਂਦਾ ਹੈ। ਜਦੋਂ ਨਿਊਟਨ ਲੋਕਾਂ ਦੇ ਫੂਕੇ ਘਰਾਂ ਅਤੇ ਉੱਜੜੇ ਸਕੂਲਾਂ ਬਾਰੇ ਪੁੱਛਦਾ ਹੈ ਤਾਂ ਕਮਾਂਡਰ ਕਹਿੰਦਾ ਹੈ, “ਨਿਊਟਨ ਬਾਬੂ ਪਹਿਲੇ ਅਪਨਾ ਕਾਮ ਕਰਲੋ ਇੰਸਪੈਕਸ਼ਨ ਬਾਅਦ ਮੇਂ ਕਰ ਲੇਨਾ।” ਉਹ ਨਿਊਟਨ ਦੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੰਦਾ ਹੈ।

ਫਿਲਮ ਸਮੀਖਿਆ: ‘ਪਿੰਕ’ – ਜਗੀਰੂ ਜਕੜ ਤੋਂ ਮੰਡੀ ਦੀ ਮੁੱਠੀ ਤੱਕ ਔਰਤਾਂ – ਸੀਮਾ ਆਜ਼ਾਦ

ਔਰਤ ਆਜ਼ਾਦੀ ਦੀ ਸਹਿਜ-ਸੁਭਾਅ ਮੰਗ ਤਾਂ ਇਹ ਹੈ ਕਿ ਸਾਨੂੰ ਘਰ ਦੇ ਅੰਦਰ ਅਤੇ ਬਾਹਰ ਬਰਾਬਰੀ ਦਾ ਵਤੀਰਾ ਮਿਲੇ ਨਾ ਕਿ ‘ਸੈਕੰਡ ਸੈਕਸ’ ਵਾਂਗ। ਸਾਨੂੰ ਆਪਣੀ ਇੱਛਾ ਦੇ ਵਿਸ਼ੇ ਲੈ ਕੇ ਆਪਣੀ ਮਰਜ਼ੀ ਦੇ ਸਕੂਲਾਂ ਜਾਂ ਕਾਲਜਾਂ ’ਚ ਪੜਨ ਦਿੱਤਾ ਜਾਵੇ, ਮਨ ਭਾਉਂਦੇ ਹਮਸਫ਼ਰ ਦੀ ਚੋਣ ਕਰਨ ਅਤੇ ਉਸਨੂੰ ਠੁਕਰਾਉਣ ਦਾ ਵੀ ਅਧਿਕਾਰ ਮਿਲੇ, ਬੱਚੇ ਕਿੰਨੇ ’ਤੇ ਕਦੋਂ ਪੈਦਾ ਕਰਨੇ ਹਨ, ਇਸ ਵਿੱਚ ਉਸਦਾ ਮੱਤ ਵੀ ਸ਼ਾਮਿਲ ਕਰਨ ਦਾ ਹੱਕ ਮਿਲੇ, ਆਪਣੀ ਮਰਜ਼ੀ ਨਾਲ ਨੌਕਰੀ ਕਰਨ ਅਤੇ ਛੱਡਣ ਦਾ ਅਧਿਕਾਰ ਅਤੇ ਆਪਣੀ ਜਾਇਦਾਦ ਨੂੰ ਆਪਣੇ ਤਰੀਕੇ ਨਾਲ ਵਰਤਣ ਦਾ ਹੱਕ ਮਿਲੇ। ਭਾਰਤ ਦੀਆਂ ਬਹੁਗਿਣਤੀ ਔਰਤ ਆਬਾਦੀ ਤਾਂ ਹਾਲੇ ਇਹਨਾਂ ਹੱਕਾਂ ਤੋਂ ਵਾਂਝੀ ਹੈ ਅਤੇ ਇਹਨਾਂ ਲਈ ਲੜ੍ਹ ਰਹੀ ਹੈ। ਜਦਕਿ ਮੁਕਤੀ ਦੇ ਇਹਨਾਂ ਸਵਾਲਾਂ ਦੀ ਫਿਲਮ ਗੱਲ ਤੱਕ ਨਹੀਂ ਕਰਦੀ ਹੈ।

Social profiles