ਅਨੁਰਾਧਾ ਵੱਖਰੀ ਤਰ੍ਹਾਂ ਦੀ ਸੀ: ਅਰੁੰਧਤੀ ਰਾਏ

‘ਅਨੁਰਾਧਾ ਵੱਖਰੀ ਤਰ੍ਹਾਂ ਦੀ ਸੀ’, ਅਨੁਰਾਧਾ ਨੂੰ ਜਾਨਣ ਵਾਲਾ ਹਰ ਸ਼ਖਸ ਇਹੋ ਆਖਦਾ ਹੈ।  ਇਹ ਹਰ ਉਸ ਜਣੇ ਦਾ ਖਿਆਲ ਹੈ ਜਿਸਦੇ ਵੀ ਉਹ ਸੰਪਰਕ ਵਿੱਚ ਰਹੀ ਸੀ। ਉਸਦੀ ਮੌਤ...

ਸਾਂਝੇ ਪਲਾਂ ਦੀ ਯਾਦ – ਸੰਤ ਰਾਮ ਉਦਾਸੀ ਦੇ ਜਨਮ ਦਿਨ ‘ਤੇ ਵਿਸ਼ੇਸ਼ : ਬਾਰੂ ਸਤਵਰਗ

ਛੰਨੇ ਵਿਚਲੀ ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਉਤਦੀ ਤੈਰਦੇ ਦੇਸੀ ਘਿਉ ਵੱਲ ਖ਼ੁਸ਼ ਹੋ ਕੇ ਤੱਕਦਾ ਅਤੇ ਹੱਸਦਾ ਉਦਾਸੀ ਬੋਲਿਆ ਸੀ, ‘ਬੇਬੇ! ਸਵੇਰੇ ਦਹੀਂ ਵੀ ਖਵਾਉਣੀ ਹੋਊ’, ‘ਦਹੀਂ ਭਾਈ, ਥੋਡੇ ਵਰਗੇ ਪੁੱਤਾਂ ਨਾਲੋਂ ਕੀ ਚੰਗੀ ਐ।’ ਮਾਂ ਉਦਾਸੀ ਦੇ ਗੀਤਾਂ ਅਤੇ ਅਪਣੱਤ ਭਰੇ ਰਵੱਈਏ ਤੋਂ ਤੱਕੜੀ ਪ੍ਰਭਾਵਿਤ ਹੋਈ ਵੀ ਸੀ। ਭਾਦੋਂ ਦੇ ਹੁੰਮਸ ਅਤੇ ਮਿੱਟੀ ਦੇ ਤੇਲ ਦੇ ਦੀਵੇ ਦੀ ਬੱਤੀ ਵੱਲੋਂ ਛੱਡੇ ਜਾ ਰਹੇ ਧੂੰਏਂ ਤੋਂ ਬੇਖ਼ਬਰ ਹੋਏ ਉਦਾਸੀ ਨੇ ਓਵੇਂ ਰੋਟੀ ਖਾਂਦੀ ਸੀ, ਜਿਵੇਂ ਉਹ ਪਹਿਲਾਂ ਤੋਂ ਹੀ ਅਜਿਹੇ ਮਾਹੌਲ ‘ਚ ਰੋਟੀ ਖਾਣ ਦਾ ਆਦੀ ਬਣਿਆ ਹੋਇਆ ਸੀ।

Social profiles