ਪਿੱਤਰਕੀ ਹਿੰਸਾਂ ਨੂੰ ਨਾ ਬਰਦਾਸ਼ਤ ਕਰਦਿਆਂ ਆਪਣੇ ਸੰਘਰਸ਼ਾਂ ਨੂੰ ਮਜ਼ਬੂਤ ਕਰੀਏ

Read Time:10 Minute, 34 Second

ਟਿਕਰੀ ਬਾਰਡਰ ਉੱਤੇ ਇਕ  ਨੌਜਵਾਨ  ਮਹਿਲਾ ਕਾਰਕੁੰਨ ਨਾਲ ਹੋਇਆ ਜਿਣਸੀ ਸ਼ੋਸ਼ਣ ਅਤੇ ਅਗਵਾ ਹੋਣ ਬਾਰੇ ਜਨਤਕ ਬਿਆਨ

9 May, 2021

ਸਾਨੂੰ ਬੰਗਾਲ ਦੀ 26 ਸਾਲ ਦੀ ਮਹਿਲਾ ਕਾਰਕੁੰਨ ਦੀ ਮੌਤ ‘ਤੇ ਡੂੰਘਾ ਦੁੱਖ ਹੈ, ਜਿਸਦਾ ਹਾਲ ਹੀ ਵਿਚ 30 ਅਪ੍ਰੈਲ, 2021 ਨੂੰ ਬਹਾਦੁਰਗੜ੍ਹ, ਹਰਿਆਣੇ ਵਿਖੇ ਦਿਹਾਂਤ ਹੋਇਆ ਸੀ । ਇਹ ਮਹਿਲਾ ਕਾਰਕੁੰਨ ਏ.ਪੀ.ਡੀ.ਆਰ, ਸ਼੍ਰੀਰਾਮਪੁਰ ਦੀ ਮੈਂਬਰ ਰਹੀ ਸੀ ਅਤੇ ਲੰਮੇ ਸਮੇਂ ਤੋਂ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਵਿਚ ਵੀ ਸਰਗਰਮ ਰਹੀ ਸੀ।  ਉਹ ਕਿਸਾਨ ਅੰਦੋਲਨ ਤੋਂ ਬਹੁਤ ਪ੍ਰੇਰਿਤ ਸੀ ਅਤੇ 2 ਅਪ੍ਰੈਲ ਤੋਂ 11 ਅਪ੍ਰੈਲ, 2021 ਤੱਕ ਬੰਗਾਲ ਵਿਚ ਮੁਹਿੰਮ ਚਲਾ ਰਹੀ ਕਿਸਾਨ ਸੋਸ਼ਲ ਆਰਮੀ ਦੇ ਨਾਲ ਟਿਕਰੀ ਸਰਹੱਦ ‘ਤੇ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਗਈ ਸੀ। ਉਸ ਮਹਿਲਾ ਕਾਰਕੁੰਨ ਦੀ ਮੌਤ ਦੇ ਦੁੱਖ ਦੇ ਨਾਲ ਨਾਲ ਅਸੀਂ ਇਸ ਗੱਲ ਉੱਤੇ ਵੀ ਗਹਿਰੇ ਚਿੰਤਿਤ ਅਤੇ ਪਰੇਸ਼ਾਨ ਹਾਂ ਜੋ ਘਟਨਾਵਾਂ ਬਦਕਿਸਮਤੀ ਨਾਲ ਉਸ ਦੇ ਟਿਕਰੀ ਬਾਰਡਰ ‘ਤੇ ਠਹਿਰਨ ਦੌਰਾਨ ਵਾਪਰੀਆਂ।

ਉਸ ਦੇ ਮਾਪਿਆਂ ਅਤੇ ਕੁਝ ਦੋਸਤਾਂ ਤੋਂ, ਜਿਨ੍ਹਾਂ ਨਾਲ ਮਹਿਲਾ ਕਾਰਕੁੰਨ ਸੰਪਰਕ ਵਿੱਚ ਸੀ, ਸਾਨੂੰ ਪਤਾ ਲੱਗਿਆ ਹੈ ਕਿ ਉਸ ਦੇ ਨਾਲ ਆਪਣੀ ਦਿੱਲੀ ਦੀ ਯਾਤਰਾ ਦੌਰਾਨ ਰੇਲ ਗੱਡੀ ਵਿੱਚ ਹੀ ਕਿਸਾਨ ਸੋਸ਼ਲ ਆਰਮੀ ਦੇ ਮੈਂਬਰ ਅਨਿਲ ਮਲਿਕ ਨੇ ਜਿਣਸੀ ਸ਼ੋਸ਼ਣ ਕੀਤਾ ਸੀ । ਕਿਉਂਕਿ ਉਸ ਦੇ ਟਿਕਰੀ ਹੱਦ ‘ਤੇ ਕੋਈ ਹੋਰ ਸੰਪਰਕ ਜਾਂ ਰਹਿਣ ਦਾ ਪ੍ਰਬੰਧ ਨਹੀਂ ਸੀ,  ਉਹ 11 ਤੋਂ 16 ਅਪ੍ਰੈਲ, 2021 ਤਕ ਕਿਸਾਨ ਸੋਸ਼ਲ ਆਰਮੀ ਦੇ ਕੈਂਪ ਵਿਚ ਰਹੀ ਸੀ ਜਿਸ ਵਿਚ ਅਨਿਲ ਮਲਿਕ ਦੁਆਰਾ ਉਸ ਨਾਲ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ।  16 ਅਪ੍ਰੈਲ, 2021 ਨੂੰ ਉਸਨੇ ਕੁਝ ਲੋਕਾਂ ਨੂੰ ਆਪਣੇ ਨਾਲ ਹੋਏ ਜਿਣਸੀ ਸ਼ੋਸ਼ਣ ਦੀ ਖਬਰ ਦਿੱਤੀ ਸੀ। ਮਹਿਲਾ ਨੂੰ ਫਿਰ ਦੂਸਰੇ ਤੰਬੂ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ ਜਿੱਥੇ ਹੋਰ ਵੀ ਔਰਤਾਂ ਸਨ। 21 ਅਪ੍ਰੈਲ, 2021 ਨੂੰ ਉਸ ਨੂੰ ਹਲਕਾ ਬੁਖਾਰ  ਹੋਣ ‘ਤੇ  ਟਿਕਰੀ ਦੇ ਮੈਡੀਕਲ ਕੈਂਪ ਲਿਜਾਇਆ ਗਿਆ। ਜਿਵੇਂ ਹੀ ਉਸਨੂੰ ਮਹਿਸੂਸ ਹੋਇਆ ਕਿ ਉਸਨੂੰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੈ, ਉਸ ਨੂੰ ਡਾਕਟਰੀ ਸਹਾਇਤਾ ਵੀ ਦਿੱਤੀ ਗਈ। ਉਸ ਦੇ ਪਿਤਾ ਨੇ ਐਸ.ਕੇ.ਐਮ (ਸੰਯੁਕਤ ਕਿਸਾਨ ਮੋਰਚਾ) ਦੀ 9 ਮੈਂਬਰੀ ਕਮੇਟੀ ਦੇ ਸੀਨੀਅਰ ਲੀਡਰ ਨਾਲ ਸੰਪਰਕ ਕੀਤਾ। ਪਰ ਮਹਿਲਾ ਨੂੰ ਬੰਗਾਲ ਵਾਪਿਸ ਛੱਡਣ ਦੇ ਬਹਾਨੇ ਤਹਿਤ 25 ਅਪ੍ਰੈਲ ਨੂੰ ਅਨਿਲ ਮਲਿਕ ਅਤੇ ਅਨੂਪ ਸਿੰਘ ਚਿਨੌਤ ਨੇ ਉਸਨੂੰ ਆਪਣੀ ਕਾਰ ਵਿਚ ਬਿਠਾ ਲਿਆ। ਉਸ ਦੀ ਲੋਕੇਸ਼ਨ ਟਰੇਸ ਕਰਨ ਤੇ ਪਤਾ ਲੱਗਿਆ ਕਿ ਮਹਿਲਾ ਨੂੰ ਹਾਂਸੀ (ਹਰਿਆਣਾ) ਲੈ ਕੇ ਜਾਇਆ ਜਾ ਰਿਹਾ ਸੀ । ਜਦ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰਾਂ ਨੇ ਦਖ਼ਲ ਦਿੱਤਾ ਤਾਂ ਮਹਿਲਾ ਨੂੰ ਭਗਤ ਸਿੰਘ ਲਾਇਬ੍ਰੇਰੀ, ਟਿਕਰੀ ਬਾਰਡਰ ‘ਤੇ ਵਾਪਿਸ ਲਿਆਂਦਾ ਗਿਆ। ਜਦ ਉਸਦੀ ਸਿਹਤ ਹੋਰ ਵਿਗੜ ਗਈ ਤਾਂ ਉਸਨੂੰ ਬਹਾਦੁਰਗੜ੍ਹ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦਾ 30 ਅਪ੍ਰੈਲ 2021 ਨੂੰ ਕੋਵਿਡ ਕਾਰਣ ਦਿਹਾਂਤ ਹੋ ਗਿਆ।

ਬੀਤੇ ਦਿਨ 8 ਮਈ 2021, ਮਹਿਲਾ ਦੇ ਪਿਤਾ ਅਤੇ ਐਸ .ਕੇ.ਐੱਮ ਦੇ ਲੀਡਰਾਂ ਦੇ ਸਹਿਯੋਗ ਨਾਲ ਅਨਿਲ ਮਲਿਕ ਅਤੇ ਅਨੂਪ ਸਿੰਘ ਚਿਨੌਤ ਖਿਲਾਫ ਜਿਨਸੀ ਸੋਸ਼ਣ ਅਤੇ ਅਗਵਾ ਕਰਨ ਦੇ ਦੋਸ਼ਾਂ ਹੇਠ FIR ਦਰਜ ਕਰਵਾਈ ਗਈ। ਸਭ ਤੋਂ ਪਹਿਲਾਂ ਲੋਕਲ SDM ਨੂੰ ਸ਼ਿਕਾਇਤ ਕੀਤੀ ਗਈ ਜਿਸਨੇ FIR ਦਰਜ ਕਰਨ ਦਾ ਹੁਕਮ ਦਿੱਤਾ, ਫਿਰ ਇਹ ਸ਼ਿਕਾਇਤ SHO, PS ਸਿਟੀ ਬਹਾਦੁਰਗੜ੍ਹ ਨੂੰ ਬੀਤੇ ਦਿਨ ਸ਼ਾਮ ਨੂੰ ਮਿਲੀ।

ਸੰਯੁਕਤ ਕਿਸਾਨ ਮੋਰਚਾ ਮਹਿਲਾ ਦੇ ਪਰਿਵਾਰ ਅਤੇ ਦੋਸਤਾਂ ਨਾਲ ਡੱਟ ਕੇ ਖੜਾ ਹੈ। SKM ਨੇ 5 ਮਈ ਦੀ ਮੀਟਿੰਗ ਵਿਚ ਐਲਾਨ ਕੀਤਾ ਕਿ ਦੋਸ਼ੀ ਅਤੇ ਉਸ ਦੀ ਸੰਸਥਾ ਕਿਸਾਨ ਸੋਸ਼ਲ ਆਰਮੀ ਨੂੰ ਮੋਰਚੇ ਤੋਂ ਵੱਖ ਕੀਤਾ ਜਾਵੇਗਾ। ਇਸ ਤੋਂ ਬਾਅਦ ਕਿਸਾਨ ਸੋਸ਼ਲ ਆਰਮੀ ਦੇ ਬੈਨਰ ਅਤੇ ਤੰਬੂ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ SKM ਦੁਆਰਾ ਹਟਾ ਦਿੱਤੇ ਗਏ । SKM ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨ ਸੋਸ਼ਲ ਆਰਮੀ ਮੋਰਚੇ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਸੋਸ਼ਲ ਮੀਡਿਆ ਤੇ ਮੋਰਚੇ ਨੂੰ ਨੁਮਾਇੰਦਗੀ ਕਰਦੀ ਹੈ ।

ਬਦਕਿਸਮਤੀ ਨਾਲ, ਇਹ ਇਸ ਪ੍ਰਕਾਰ ਦੀ ਪਹਿਲੀ ਘਟਨਾ ਨਹੀਂ ਹੈ । ਮੋਰਚੇ ਵਿੱਚ ਹੋਰ ਵੀ ਪੀੜਤ ਅਤੇ ਸਰਵਾਈਵਰ ਔਰਤਾਂ ਹਨ, ਜਿਨ੍ਹਾਂ ਟਰਾਲੀ ਟਾਈਮਜ਼, SFS ਅਤੇ ਸਵਰਾਜ ਅਭਿਆਨ ਵਿੱਚ ਆਪਣੇ ਨਾਲ ਹੋਏ ਸੋਸ਼ਣ ਤੇ ਦੁਰਵਿਵਹਾਰ ਨੂੰ ਵੀ ਜਨਤਕ ਕੀਤਾ ਹੈ। ਸਾਨੂੰ ਇਹ ਉਮੀਦ ਹੈ ਕਿ ਇਸ ਕੇਸ  ਵਿੱਚ  FIR ਦਰਜ ਕਰਨ ਨਾਲ ਕੁਛ ਨਿਆਂ ਮਿਲੇਗਾ । ਅਸੀਂ ਦ੍ਰਿੜ੍ਹਤਾ ਨਾਲ ਮੰਨਦੇ ਹਾਂ ਕਿ ਅੰਦੋਲਨਾਂ ਵਿੱਚ ਜਿਨ੍ਹੀਆਂ ਵੀ ਜਿਣਸੀ ਸ਼ੌਸ਼ਣ ਦੀਆਂ ਸ਼ਿਕਾਇਤਾਂ ਹਨ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਖਤ ਕਾਰਵਾਈ ਦੇ ਨਾਲ ਮਜਬੂਤੀ ਨਾਲ ਕਦਮ ਉਠਾਏ ਜਾਣ ਤਾਂ ਜੋ ਅਜਿਹੀਆਂ ਮੰਦਭਾਗੀ ਘਟਨਾਵਾਂ ਭਵਿੱਖ ਵਿੱਚ ਨਾ ਹੋਣ। ਜਿਣਸੀ ਹਿੰਸਾ ਨੂੰ ਵਿਅਕਤੀਗਤ ਮਾਮਲਿਆਂ ਵਿੱਚ ਸਿਰਫ ਪ੍ਰਤੀਕ੍ਰਿਆਵਾਦੀ ਹੱਲਾਂ ਦੇ ਜ਼ਰੀਏ ਖ਼ਤਮ ਨਹੀਂ ਕੀਤਾ ਜਾ ਸਕਦਾ। ਸਾਨੂੰ ਇਕ ਮਜ਼ਬੂਤ ਸਿਆਸੀ ਇੱਛਾਸ਼ਕਤੀ ਦੀ ਲੋੜ ਹੈ ਤਾਂ ਜੋ ਅਸੀਂ ਲਿੰਗ (ਜੈਂਡਰ) ਸੰਵੇਦਨਸ਼ੀਲਤਾ ਦਾ ਨਿਰਮਾਣ ਕਰ ਸਕੀਏ ਅਤੇ ਅੰਦੋਲਨਾਂ ਵਿੱਚ ਹੋ ਰਹੇ ਜਿਣਸੀ ਦੁਰਵਿਵਹਾਰ ਅਤੇ ਸੋਸ਼ਣ ਉੱਤੇ ਲਗਾਮ ਲਗਾ ਕੇ ਖਤਮ ਕਰ ਸਕੀਏ।

ਅਸੀਂ ਸਾਰੇ ਸਰਵਾਈਵਰਜ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਉਹਨਾਂ ਨਾਲ  ਆਵਾਜ਼  ਬੁਲੰਦ ਕਰਦੇ ਹਾਂ  ਕਿ ਐਸ.ਕੇ.ਐਮ ਇਨ੍ਹਾਂ ਸਾਰੇ ਮਾਮਲਿਆਂ ਵੱਲ ਪਹਿਲ ਦੇ ਅਧਾਰ ਤੇ ਧਿਆਨ ਦੇਵੇ ਅਤੇ ਦੁਰਵਿਵਹਾਰ, ਜਿਨਸੀ ਘਟਨਾਵਾਂ ਦੇ ਸੰਬੰਧ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਬਣਾਉਣ ਲਈ ਉਸਾਰੂ ਕਦਮ ਚੁੱਕੇ। ਜਿਸ ਤਰ੍ਹਾਂ ਅਸੀਂ ਕਿਸਾਨੀ ਸੰਘਰਸ਼ ਅਤੇ ਤਿੰਨ ਖੇਤੀ ਕਨੂੰਨਾਂ ਖਿਲਾਫ਼ ਲਾਮਬੰਦ ਸੰਘਰਸ਼ ਦੀ ਹਿਮਾਇਤ ਤੇ ਖੜੇ ਹਾਂ, ਅਸੀਂ ਐੱਸ ਕੇ ਐਮ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਘਟਨਾ ਵਿੱਚ ਮਹਿਲਾ, ਉਸਦੇ ਪਰਿਵਾਰ, ਅਤੇ ਦੋਸਤਾਂ ਨਾਲ ਓਦੋਂ ਤਕ ਡੱਟ ਕੇ ਖੜੀ ਹੋਵੇ ਜਦੋਂ ਤਕ ਇਨਸਾਫ਼ ਨਹੀਂ ਮਿਲ ਜਾਂਦਾ।   

ਔਰਤਾਂ ਕਿਸਾਨੀ ਅੰਦੋਲਨ ਵਿਚ ਸਭ ਤੋਂ ਅੱਗੇ ਅਤੇ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਅਤੇ ਵਿਰੋਧ ਵਿਚ ਬਰਾਬਰ ਦੀਆਂ ਹਿੱਸੇਦਾਰ ਰਹੀਆਂ ਹਨ। ਔਰਤਾਂ ਰਾਜ ਦੇ ਜਬਰ, ਮੀਡੀਆ ਵਿਚ ਬਦਨਾਮੀ, ਅਤੇ ਪਿੱਤਰਕੀ ਦਾ ਸਾਹਮਣਾ ਕਰਦੀਆਂ ਹੋਈਆਂ ਆਪਣੇ ਵਿਰੋਧ ਕਰਨ ਦਾ ਅਧਿਕਾਰ ਅਤੇ ਮਾਰੂ ਖੇਤੀ ਕਾਨੂੰਨਾਂ ਖਿਲਾਫ ਡੱਟ ਕੇ ਖੜੀਆਂ ਹਨ। ਇਸ ਲਈ ਇਹ ਜ਼ਿੰਮੇਵਾਰੀ ਸਾਡੇ ਸਾਰਿਆਂ ‘ਤੇ ਹੈ ਕਿ ਅਸੀਂ ਮਹਿਲਾਵਾਂ ਲਈ ਅੰਦੋਲਨ ਵਾਲੀਆਂ ਥਾਵਾਂ ਨੂੰ ਸੁਰੱਖਿਅਤ ਬਣਾ ਸਕੀਏ। ਜਿਵੇਂ ਕਿ ਅਸੀਂ ਮਹਿਲਾ ਕਾਰਕੁੰਨ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹਾਂ ਅਤੇ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ, ਅਸੀਂ ਇਹ ਵੀ ਪਛਾਣਦੇ ਹਾਂ ਕਿ ਉਸਦੇ ਨਾਲ ਜੋ ਵੀ ਮੰਦਭਾਗਾ ਵਾਪਰਿਆ ਉਹ ਸਾਡੇ ਸਭ ਦੀ ਇੱਕ ਸਮੂਹਿਕ ਅਸਫਲਤਾ ਸੀ।  ਇਸਲਈ, ਨਾਰੀਵਾਦੀ ਹੋਣ ਦੇ ਨਾਤੇ, ਜਦੋਂ ਅਸੀਂ ਸੰਘਰਸ਼ ਵਿੱਚ ਉਸ ਮਹਿਲਾ ਕਾਰਕੁੰਨ ਲਈ ਸੋਗ ਕਰਦੇ ਹਾਂ ਅਤੇ ਉਸਨੂੰ ਯਾਦ ਕਰਦੇ ਹਾਂ, ਅੰਦੋਲਨ ਲਈ ਉਸਦਾ ਅਟੁੱਟ ਸਮਰਥਨ ਅਤੇ ਉਸਦੇ ਆਦਰਸ਼ ਨੂੰ ਚੇਤੇ ਕਰਦੇ ਹਾਂ, ਅਸੀਂ ਇਹ ਮੰਗ ਵੀ ਕਰਦੇ ਹਾਂ ਕਿ –

 • ਐਸ.ਕੇ.ਐਮ ਜ਼ਿੰਮੇਵਾਰੀ ਲਵੇ ਅਤੇ ਜਿਨਸੀ ਸ਼ੋਸ਼ਣ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਵੇ ਅਤੇ  ਆਪਣੇ ਇਰਾਦੇ ਨੂੰ ਜ਼ਾਹਰ ਕਰਦੇ ਹੋਇਆਂ ਇਕ ਜਨਤਕ ਬਿਆਨ ਜਾਰੀ ਕਰੇ ।
 • ਇੱਕ ਹੈਲਪਲਾਈਨ ਨੰਬਰ ਅਤੇ ਇੱਕ ਕਮੇਟੀ ਗਠਿਤ ਕਰੇ ਅਤੇ ਮੂਵਮੇੰਟ ਦੇ ਅੰਦਰ ਔਰਤਾਂ ਲਈ ਸੁਰੱਖਿਅਤ ਵਾਤਾਵਰਣ  ਸਥਾਪਤ ਕੀਤਾ ਜਾਏ ਤਾਂ ਜੋ ਔਰਤਾਂ ਲਈ ਮੋਰਚੇ ਨੂੰ ਅਨੁਕੂਲ ਬਣਾਇਆ ਜਾ ਸਕੇ ਅਤੇ ਅਜਿਹੇ ਮਾਮਲਿਆਂ ਨੂੰ ਦੁਬਾਰਾ ਹੋਣ ਤੋਂ ਰੋਕਿਆ ਜਾ ਸਕੇ ।
 • ਇਹ ਅਹਿਦ ਲਈਏ ਕਿ ਜਿਵੇਂ ਕਿ ਅਸੀਂ ਤਿੰਨ ਹਿਟਲਰਸ਼ਾਹੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਘਰਸ਼ ਕਰਦੇ ਹਾਂ, ਓਸੇ ਤਰ੍ਹਾਂ ਔਰਤਾਂ ਦੀ ਮੋਰਚੇ, ਕਿਸਾਨੀ ਜਥੇਬੰਦੀਆਂ, ਟਰੇਡ ਯੂਨੀਅਨਾਂ, ਅਤੇ ਜਨਤਕ ਜੱਥੇਬੰਦੀਆਂ ਵਿੱਚ ਸਰਗਰਮ ਭਾਗੀਦਾਰੀ ਨੂੰ ਵਧਾਉਣ ਲਈ ਪਿੱਤਰਕੀ ਦੀ ਹਿੰਸਾ ਅਤੇ ਜ਼ੁਲਮ ਦੇ ਵਿਰੁੱਧ ਲੜੀਏ ਅਤੇ  ਆਪਣੀ ਏਕਤਾ ਅਤੇ ਰਾਜਨੀਤਿਕ ਇੱਛਾ ਸ਼ਕਤੀ ‘ਤੇ ਕੰਮ ਕਰੀਏ ।

 ਪੂਰਨ ਸਹਿਯੋਗ ਅਤੇ ਭਾਰੀ ਰੋਸ,

 1. ਫੇਮਿਨਿਸਟ ਇਨ ਰੇਜ਼ਿਸਟੈਂਸ, ਕੋਲਕਾਤਾ;
 2. Survivors ਦਾ ਇੱਕ ਸਮੂਹ, ਹਰਿਆਣੇ ਅਤੇ ਪੰਜਾਬ;
 3. ਵੋਮੈਨ ਅਗਾਇੰਸਟ ਸੈਕਸ਼ੁਅਲ ਵਿਓਲੇਂਸ ਐਂਡ ਸਟੇਟ ਰੇਪ੍ਰੇਸ਼ਨ (WSS);
 4. ਫੋਰਮ ਅਗਾਇੰਸਟ ਆਪ੍ਰੇਸ਼ਨ ਆਫ ਵੋਮੈਨ, ਮੁੰਬਈ;
 5. ਪਿੰਜਰਾ ਤੋੜ;
 6. ਸਹੇਲੀ, ਨਵੀਂ ਦਿੱਲੀ;
 7. ਸ਼੍ਰਮਜਿਵੀ ਮਹਿਲਾ ਸਮਿਤੀ, ਵੈਸਟ ਬੰਗਾਲ;
 8. ਬੇਖੌਫ਼ ਅਜ਼ਾਦੀ;
 9. ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ (AIPWA);
 10. ਆਲ ਇੰਡੀਆ ਡੇਮੋਕ੍ਰੇਟਿਕ ਵੋਮੈਨ ਐਸੋਸੀਏਸ਼ਨ (AIDWA);
 11. ਵਜ਼ੂਦ ਪੰਜਾਬ, ਮਲਟੀਮੀਡੀਆ ਪਲੇਟਫਾਰਮ;
 12. ਬੇਬਾਕ ਕਲੈਕਟਿਵ;
 13. ਜਨ ਸੰਘਰਸ਼ ਮੰਚ, ਹਰਿਆਣਾ;
 14. ਪਸ਼ਚਿਮ ਬੰਗਾ ਖ਼ੇਤ ਮਜ਼ਦੂਰ ਸਮਿਤੀ, ਵੈਸਟ ਬੰਗਾਲ;
 15. ਪ੍ਰਗਤੀਸ਼ੀਲ ਮਹਿਲਾ ਏਕਤਾ ਕੇਂਦਰ;
 16. ਮਜ਼ਦੂਰ ਅਧਿਕਾਰ ਸੰਗਠਨ, ਹਰਿਆਣਾ;
 17. ਸਤ੍ਰੀ ਅਧਿਕਾਰ ਸੰਗਠਨ, ਉੱਤਰ ਪ੍ਰਦੇਸ਼;
 18. ਫ੍ਰੀ ਸਪੀਚ ਕਾਲੈਕਟਿਵ;
 19. ਅਵਾਜ਼ਾ- ਐ- ਨਿਸਵਾਨ, ਮੁੰਬਈ;
 20. ਵੈਸ਼ਯਾ ਅਨਆਯ ਮੁਕਤ ਪਰਿਸ਼ਦ, ਮਹਾਰਾਸ਼ਟਰਾ;
 21. ਨੈਸ਼ਨਲ ਨੈਟਵਰਕ ਆਫ ਸੈਕਸ ਵਰਕਰਜ਼;
 22. ਵਿਦਰੋਹੀ ਮਹਿਲਾ ਮੰਚ, ਮਹਾਰਾਸ਼ਟਰ;
 23. ਮੱਧ ਪ੍ਰਦੇਸ਼ ਮਹਿਲਾ ਮੰਚ (MPMM); ਅਤੇ
 24. ਸਤ੍ਰੀ ਮੁਕਤੀ ਸੰਗਠਨ, ਮਹਾਰਾਸ਼ਟਰ।

ਈ-ਮੇਲ: againstsexualviolence@gmail.com

ਫੋਨ ਨੰਬਰ: 9433731206, 9810201369.

Leave a Reply

Your email address will not be published. Required fields are marked *

Social profiles