2 ਲੱਖ ਕਰੋੜ ਨੂੰ 20 ਲੱਖ ਕਰੋੜ ਦਾ ਆਰਥਿਕ ਪੈਕੇਜ ਬਣਾਉਂਦਿਆਂ: ਮਾਰਕੀਟਿੰਗ ਦੀ ਬਾਦਸ਼ਾਹ ਹੈ ਮੋਦੀ ਸਰਕਾਰ

ਕਿਸੇ ਆਰਥਿਕ ਪੈਕੇਜ ਦਾ ਪਹਿਲਾ ਟੀਚਾ ਲੋਕਾਂ ਦੀ ਮੰਗ ਸ਼ਕਤੀ ਵਧਾਉਣਾ ਹੋਣ ਚਾਹੀਦਾ ਸੀ, ਪਰ ਭੁੱਖੇ ਲੋਕਾਂ ਨੂੰ ਲੋਨ ਰਾਹੀਂ ਭਰਮਾਇਆ ਜਾ ਰਿਹਾ ਹੈ। ….
ਇਸੇ ਤਰ੍ਹਾਂ ਨਾਲ ਜੇਕਰ ਤੁਸੀਂ ਸਮੁੱਚੇ ਪੈਕੇਜ ਦਾ ਵਿਸ਼ਲੇਸ਼ਣ ਕਰੋਗੇ, ਤਾਂ ਸਾਫ਼ ਹੈ ਕਿ ਇਹ ਸਿਰਫ਼ ਮਾਰਕੀਟਿੰਗ ਹੈ। ਕੁੱਲ ਖਰਚਿਆ ਜਾਣ ਵਾਲਾ ਪੈਸਾ 2.5 ਲੱਖ ਕਰੋੜ ਤੋਂ ਵੱਧ ਨਹੀਂ, ਜੇਕਰ ਬਾਰਕਲੇਜ ਦੇ ਭਾਰਤ ਦੇ ਮੁੱਖ ਅਰਥ ਸ਼ਾਸਤਰੀ ਰਾਹੁਲ ਬਜੋਰਿਆ ਦੀ ਮੰਨੀਏ ਤਾਂ ਇਸ ਪੈਕੇਜ ਦੀ ਲਾਗਤ 1.5 ਲੱਖ ਕਰੋੜ ਹੀ ਹੈ।……
ਇਸ ਗਹਿਰੇ ਮਨੁੱਖੀ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦੀ ਗੱਲ ਆਖੀ ਜਾਂ ਰਹੀ ਹੈ। ਦਰਅਸਲ ਇਸ ਸਾਰੇ ਪ੍ਰਚਾਰ ਰਾਹੀਂ ਲੋਕਾਂ ਦਾ ਗਲਾ ਵੱਢਣ ਦੀ ਤਿਆਰੀ ਹੈ ਅਤੇ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਦਰਦ ਨਹੀਂ ਹੋਵੇਗਾ।

ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਇੱਕਦਮ ਆਈ ਗਿਰਾਵਟ ਦੀ ਪੜਤਾਲ ਕਰਦਿਆਂ

ਭਾਰਤ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਜੋ ਕਿ ਕੁੱਝ ਸਮਾਂ ਲੱਗਭੱਗ ਇੱਕ ਹੀ ਪੱਧਰ ਤੇ ਸਥਿਰ ਸੀ। ਪਰ 9 ਮਈ ਨੂੰ ਕੇਂਦਰੀ ਸਹਿਤ ਮੰਤਰਾਲੇ ਵੱਲੋਂ ਜਾਰੀ ਹੋਈ ਸੋਧੀ ਹੋਈ ਡਿਸਚਾਰਜ ਪਾਲਿਸੀ (ਮਰੀਜ਼ਾਂ ਨੂੰ ਛੁੱਟੀ ਦੇਣ ਦੀ ਨੀਤੀ) ਦੇ ਲਾਗੂ ਹੋਣ ਮਗਰੋਂ ਇਸ ਵਿੱਚ ਵੱਡੇ ਪੱਧਰ ਤੇ ਗਿਰਾਵਟ ਆਉਣ ਲੱਗੀ।….
ਇਸ ਤੋਂ ਪਹਿਲਾਂ ਲਾਗੂ 17 ਮਾਰਚ ਵਾਲੀ ਨੀਤੀ ਮੁਤਾਬਕ ਕੋਵਿਡ-19 ਦੇ ਇਲਾਜ ਅਧੀਨ ਹਰ ਮਰੀਜ਼ ਨੂੰ ਛੁੱਟੀ ਦੇਣ ਲਈ ਘੱਟੋ-ਘੱਟ 24 ਘੰਟਿਆਂ ਦੇ ਵਕਫੇ ਤੇ ਦੋ ਵਾਰ ਕੀਤੇ ਟੈਸਟ ਦਾ ਨੇਗੇਟਿਵ ਜਾਂ ਵਾਇਰਸ ਦਾ ਨਾ ਆਉਣਾ ਜ਼ਰੂਰੀ ਸੀ।

ਮੋਦੀ ਦੀ ‘ਆਤਮ ਨਿਰਭਰਤਾ’: ਨਾਅਰਾ ‘ਸਵਦੇਸ਼ੀ’ ਦਾ, ਕੰਮ ਦਲਾਲੀ ਦਾ

ਕੀ ਹੁਣ ਭਾਰਤ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ, ਕਰੈਡਿਟ ਰੇਟਿੰਗ ਏਜੰਸੀਆਂ ਆਦਿ ਸਾਮਰਾਜਵਾਦੀ ਸੰਸਥਾਂਵਾਂ ਦੇ ਚੱਕਰਵਿਊ ‘ਚੋਂ ਬਾਹਰ ਆਏਗਾ?
ਦੇਸ਼ ਦੇ ਕੁਦਰਤੀ ਸਾਧਨਾਂ ਤੇ ਲੋਕਾਂ ਦੀ ਲੁੱਟ ਦੀ ਨੀਤੀ ‘ਤੇ ਪਰਦਾ ਪਾਉਣ ਲਈ ‘ਆਤਮ-ਨਿਰਭਰ’, ਸਵਦੇਸ਼ੀ, ਮੇਕ ਇਨ ਇੰਡੀਆ ਆਦਿ ਸਿਰਫ ਜੁਮਲੇ ਹਨ। ਜੋ ਮੋਦੀ ਸਰਕਾਰ ਕਰ ਰਹੀ ਹੈ- ਕਾਰਪੋਰੇਟ ਘਰਾਣਿਆਂ ਲਈ ਸਸਤੇ ਮਜ਼ਦੂਰ, ਸਸਤੀਆਂ ਜਮੀਨਾਂ ਤੇ ਕੌਡੀਆਂ ਦੇ ਭਾਅ ਕੁਦਰਤੀ ਸਾਧਨ ਮੁਹਈਆ ਕਰਵਾਉਣਾ- ਇਸ ਨੂੰ ਦਲਾਲੀ ਕਹਿੰਦੇ ਨੇ।

ਅਰਥ-ਸ਼ਾਸਤਰ ਦੇ ਵਿਦਿਆਰਥੀਆਂ ਦੇ ਨਾਮ: ਪਛਤਾਵੇ, ਝੂਠ ਅਤੇ ਸੱਚਾਈਆਂ

ਬਹੁਤ ਸਾਰੇ ਲੋਕ ਅਰਥ-ਸ਼ਾਸਤਰੀਆਂ ਬਾਰੇ ਗੱਲ ਕਰਨ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਕਰ ਰਹੇ ਹਨ ਅਤੇ ਉਹ ਇਸਨੂੰ ਹੀ ਅਰਥ ਵਿਵਸਥਾ ਦਾ ਅਧਿਐਨ ਕਰਨਾ ਸਮਝ ਰਹੇ ਹਨ। ਉਹ ਅਜਿਹਾ ਕੁੱਝ ਨਹੀਂ ਕਰਦੇ। ਉਹ ਸਚਮੁੱਚ ਅਜਿਹਾ ਕੁੱਝ ਨਹੀਂ ਕਰਦੇ… ਅਰਥਸ਼ਾਸਤਰੀ ਦ੍ਰਿੜਤਾ ਨਾਲ ਤੱਥ ਨੂੰ ਨਕਾਰਦੇ ਰਹੇ ਹਨ, ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ; ਆਪਣੇ ਉਸਾਰੇ ਹੋਏ ਪਰੀਲੋਕ ਵਿੱਚ ਜੀਉਂਦੇ ਰਹੇ ਹਨ। ਅਰਥਸ਼ਾਸਤਰੀ ਅਰਥ-ਸ਼ਾਸਤਰ ਦਾ ਅਧਿਐਨ ਕਰਦੇ ਹਨ। ਅਤੇ ਅਰਥ-ਸ਼ਾਸਤਰ ਅਰਥਚਾਰਾ ਨਹੀਂ ਹੈ। ਇਹ ਵਿਚਾਰਾਂ, ਮਾਡਲਾਂ, ਸਿਧਾਂਤਾਂ, ਗਣਿਤਿਕ ਪੇਚੀਦਗੀਆਂ ਅਤੇ ਕਥਨਾਂ ਦਾ ਸਵੈ-ਨਿਰਭਰ ਸਮੂਹ ਹੈ, ਜੋ ਅਜਿਹੀਆਂ ਗਤੀਵਿਧੀਆਂ ਵਿੱਚ ਰੁੱਝੇ ਹੋਏ ਲੋਕਾਂ ਨੂੰ ਇੱਕ ਦਿਲਚਸਪ ਬੌਧਿਕ ਖੇਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ… ਉਹ ਗੰਭੀਰ ਵਿਸ਼ਲੇਸ਼ਣ ਦਾ ਇੱਕ ਮਹੌਲ ਸਿਰਜਦੇ ਹਨ। ਉਹ ਮਨੁੱਖੀ ਵਾਹ ਵਾਸਤੇ ਦੇ ਤਾਲਾਬ ਦੇ ਘੜਮੱਸ ਉੱਪਰ ਅਨੁਸ਼ਾਸਨ ਅਤੇ ਗਹਿਰਾਈ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਉਹ ਜੋ ਵੀ ਵਿਆਖਿਆ ਕਰਦੇ ਹਨ, ਉਹੀ ਅਟੱਲ ਹੈ। …….ਮੇਰੀ ਸਲਾਹ ਹੈ ਕਿ ਅਰਥਚਾਰੇ ਦੇ ਅਧਿਐਨ ਲਈ ਰਾਜਨੀਤੀ, ਸਮਾਜ ਸ਼ਾਸਤਰ, ਫਲਸਫਾ, ਕਾਰੋਬਾਰ ਜਾਂ ਜਥੇਬੰਦਕ ਸਿਧਾਂਤ ਦਾ ਗਿਆਨ ਜ਼ਰੂਰ ਲਵੋ। ਭਾਰੀ ਮਾਤਰਾ ਵਿੱਚ ਉਪਲੱਬਧ ਜਾਣਕਾਰੀਆਂ ਦਾ ਗਹਿਨ ਅਧਿਐਨ ਕਰੋ।

ਪਰਵਾਸੀ ਮਜ਼ਦੂਰਾਂ ਲਈ ਸਰਕਾਰ ਦੇ ਦੋ ਰਾਹ: ਮੌਤ ਜਾਂ ਬੰਧੂਆ ਮਜ਼ਦੂਰੀ

ਭਾਵੇਂ ਉਨ੍ਹਾਂ ਨੂੰ ਹੀ ਸ਼ਹਿਰਾਂ ਅਤੇ ਮਹਾਂਨਗਰਾਂ ਦੇ ਉੱਸਰਈਏ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਵਿੱਚ ਫੌਲਾਦ ਦੇ ਬੋਇਲਰਾਂ ਕੋਲ, ਸੈਂਕੜੇ ਫੁੱਟਾਂ ਦੀ ਉਚਾਈ ਤੇ ਬਿਨ੍ਹਾਂ ਸਹਾਰਾ, ਦਿਨ ਰਾਤ ਇਸ ਦੀਆਂ ਗਲੀਆਂ ਸਾਫ ਕਰਦਿਆਂ, ਜਾਮ ਹੋਏ ਗਟਰਾਂ ਵਿੱਚ ਜ਼ਹਿਰੀਲੀਆਂ ਗੈਸਾਂ ਦੇ ਵਿੱਚ, ਫੱਟਿਆਂ ਦੇ ਢਾਂਚਿਆਂ ਸਹਾਰੇ ਇਮਾਰਤਾਂ ਦੇ ਲੈਂਟਰਾਂ ਨੂੰ ਬੰਨ੍ਹਦਿਆਂ, ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕੰਮ ਕਰਦੇ ਰਹੇ, ਉਹੀ ਸ਼ਹਿਰ ਉਨ੍ਹਾਂ ਨੂੰ ਵਿਸਾਰ ਦੇਣਗੇ ਅਤੇ ਅੱਜ ਦੇ ਔਖੇ ਸਮੇਂ ਵਿੱਚ ਆਪਣੇ ਹੱਥੀਂ ਵਸਾਏ ਇਹੀ ਸ਼ਹਿਰ ਉਨ੍ਹਾਂ ਨੂੰ ਖਾਣ ਨੂੰ ਪੈਣਗੇ।

ਕੋਰੋਨਾਵਾਇਰਸ ਬਾਰੇ ਜਾਣੋ: ਉਪਜ, ਬਣਤਰ ਅਤੇ ਵਿਕਾਸ

ਅੱਜ ਕੱਲ੍ਹ ਮਨੁੱਖਾਂ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਬਾਰੇ ਜੋ ਗੱਲ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੈ ਉਹ ਹੈ ਇਸ ਦੇ ਸਰੋਤ ਅਤੇ ਉਸ ਸਰੋਤ ਤੋਂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਨ ਬਾਰੇ। ਇਸ ਬਾਰੇ ਵੱਖ ਵੱਖ ਲੋਕਾਂ ਵੱਲੋਂ ਵੱਖ ਵੱਖ ਕਿਆਸ ਲਗਾਏ ਜਾ ਰਹੇ ਹਨ।
ਮੈਡੀਕਲ ਵਿਗਿਆਨ ਦੇ ਵਿਸ਼ਵ ਪ੍ਰਸਿੱਧ ਖੋਜ ਰਸਾਲੇ “ਨੇਚਰ ਮੈਡੀਸਿਨ” (Nature Medicine) ਵਿੱਚ 17 ਮਾਰਚ ਨੂੰ ਛਪੇ ਇੱਕ ਲੇਖ “ਸਾਰਸ ਕੋ ਵੀ-2 ਦਾ ਨੇੜਲਾ ਸਰੋਤ” (The Proximal Origin of SARS-CoV-2) ਵਿੱਚ ਇਸਦੇ ਸਰੋਤਾਂ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ।

ਮਾਰਕਸ ਦੇ ਜਨਮ ਦਿਹਾੜੇ ‘ਤੇ: “ਹੁਣ ਤੱਕ ਦਾਰਸ਼ਨਿਕਾਂ ਨੇ ਸਮਾਜ ਦੀ ਵਿਆਖਿਆ ਕੀਤੀ ਹੈ, ਪਰ ਸਵਾਲ ਇਸਨੂੰ ਬਦਲਣ ਦਾ ਹੈ”

ਲੁਟੇਰੀ ਜਮਾਤ ਨੂੰ ਸਾਫ਼ ਹੈ ਕਿ ਮਾਰਕਸਵਾਦੀ ਫ਼ਲਸਫ਼ਾ ਹੀ ਤੀਰ ਹੈ ਜਿਸ ਨਾਲ ਉਹ ਮਾਰੇ ਜਾ ਸਕਦੇ ਹਨ, ਇਸ ਲਈ ਆਪਣੇ ਦੁਸ਼ਮਣ ਖਿਲਾਫ਼ ਉਹ ਜ਼ਿਆਦਾ ਸੁਚੇਤ ਅਤੇ ਹਮਲਾਵਰ ਵੀ ਹਨ। ਚਾਹੇ ਮੁਲਕ ਦੇ ਅੰਦਰ ਦੀ ਗੱਲ ਹੋਵੇ ਜਾਂ ਮੁਲਕ ਦੇ ਬਾਹਰ ਦੀ, ਹਰ ਜਗ੍ਹਾ ਮਾਰਕਸਵਾਦੀ ਫ਼ਲਸਫ਼ੇ ਨੂੰ ਜ਼ਮੀਨ ’ਤੇ ਉਤਾਰਨ ਦਾ ਸੰਘਰਸ਼ ਕਰਨ ਵਾਲੇ ਲੋਕ ਸੱਤਾ ਦੇ ਨਿਸ਼ਾਨੇ ’ਤੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਇਸ ਫ਼ਲਸਫ਼ੇ ਨਾਲ ਹੀ ਸ਼ੋਸ਼ਣ ਕਰਨ ਵਾਲੀ ਜਮਾਤ ਸਭ ਤੋਂ ਜ਼ਿਆਦਾ ਡਰਦੀ ਹੈ। ਦੁਨੀਆਂ ਨੂੰ ਸਮਝਣ ਲਈ ਹੀ ਨਹੀਂ ਇਸਨੂੰ ਬਦਲਣ ਲਈ ਵੀ ਮਾਰਕਸ ਦਾ ਫ਼ਲਸਫ਼ਾ ਪੜ੍ਹਿਆ ਜਾਂਦਾ ਰਹੇਗਾ, ਅਤੇ ਇਸਨੂੰ ਜ਼ਮੀਨ ’ਤੇ ਉਤਾਰਨ ਦੀ ਲਹਿਰ ਹਮੇਸ਼ਾ ਜਿਉਂਦੀ ਰਹੇਗੀ।

May Day 2020 and the Creators of Wealth

There could be no more striking demonstration than this lockdown of the simple fact that all of society runs on the labour of toiling people, in the fields, mines, factories, kilns, trains, buses, marketplaces, hospitals, sewers, and so many other sites. Without the labour of the workers, the owners of capital, the ‘wealth creators’, are unable to create a loaf of bread or a pin. And now, in order to ‘revive’ the economy, they have nothing more to suggest than that they step up the exploitation of workers.

The present write up appeared at RUPE site on 2nd May. Because of its importance in understanding as to how the present Modi government is using the present crisis originating from COVID-19 to completely undermine whatever is left of workers’ rights earned through struggle.

ਇੱਕ ਛੁੱਟੀ ਦਾ ਜਨਮ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ ਬਾਰੇ ਮਾਰਕਸਵਾਦੀ ਇਤਿਹਾਸਕਾਰ ਏਰਿਕ ਹੌਬਸਬਾਮ

ਭਵਿੱਖ ਵਿੱਚ ਵਿਸ਼ਵਾਸ ਰੱਖਣ ਵਾਲੇ, ਦਲੀਲ ਅਤੇ ਵਿਕਾਸ ਦੀ ਗਤੀ ਦੀ ਗੱਲ ਕਰਨ ਵਾਲੇ ਉਨ੍ਹਾਂ ਮਈ ਦਿਵਸ ਉੱਤੇ ਛਪਣ ਵਾਲੇ ਪਰਚਿਆਂ ਦੇ ਹੌਂਸਲੇ ਨੂੰ ਕੀ ਹੋਇਆ? “ਸਿੱਖਿਅਤ ਹੋਵੋ! ਸਕੂਲ ਅਤੇ ਕੋਰਸ, ਕਿਤਾਬਾਂ ਤੇ ਅਖ਼ਬਾਰ ਸਾਡੀ ਆਜ਼ਾਦੀ ਦੇ ਸੰਦ ਹਨ! ਵਿਗਿਆਨ ਅਤੇ ਕਲਾ ਦੇ ਚਸ਼ਮੇ ਚੋਂ ਚੂਲਾ ਲਵੋ: ਤੁਸੀਂ ਇਨਸਾਫ਼ ਲਿਆਉਣ ਲਈ ਤਕੜੇ ਹੋਵੋਗੇ।” ਇਸ ਹਰੀ ਅਤੇ ਸੁਹਾਵਣੀ ਧਰਤੀ ਤੇ ਯੇਰੂਸਲਮ ਬਣਾਉਣ ਦੀ ਸਾਂਝੇ ਸੁਪਨੇ ਨੂੰ ਕੀ ਹੋਇਆ?
ਏਰਿਕ ਹੌਬਸਬਾਮ ਸੰਸਾਰ ਪ੍ਰਸਿੱਧ ਮਰਕਸੀ ਚਿੰਤਕ ਸਨ। ਮਈ ਦਿਵਸ ਦੇ ਇਤਿਹਾਸ ਅਤੇ ਵਿਕਾਸ ਨੂੰ ਸਮਝਣ ਵਿੱਚ ਇਹ ਸਹਾਈ ਹੋਵੇਗਾ।

Social profiles