“ਲੋਕ ਮੇਰਾ ਕੰਮ ਦੇਖਣਾ ਪਸੰਦ ਕਰਦੇ ਹਨ, ਮੇਰਾ ਚਿਹਰਾ ਨਹੀਂ” : ਅਜੋਕੇ ਸਿਨੇਮਾ ਵਿੱਚ ਆਮ ਆਦਮੀ ਦਾ ਬਿੰਬ ਇਰਫਾਨ ਖ਼ਾਨ ਨਹੀਂ ਰਿਹਾ

ਉਹ ਵੱਖ-ਵੱਖ ਪਾਤਰਾਂ ਨੂੰ ਬਹੁਤ ਡੂੰਘਾਈ ਨਾਲ ਸਮਝਦੇ ਸਨ ਅਤੇ ਫਿਰ ਉਸ ਉੱਪਰ ਕੰਮ ਕਰਦੇ। ਇੱਕ ਵਾਰ ਉਨ੍ਹਾਂ ਕਿਹਾ “ਇਹ ਨੈਸ਼ਨਲ ਸਕੂਲ ਆੱਫ ਡਰਾਮਾ ਵਿੱਚੋਂ ਮਿਲੀ ਸਿਖਲਾਈ ਅਤੇ ਮੇਰੀ ਜ਼ਿੰਦਗੀ ਭਰ ਦੇ ਅਨੁਭਵਾਂ ਦਾ ਸੁਮੇਲ ਹੈ। ਤੁਸੀਂ ਕਿਵੇਂ ਵੱਖ-ਵੱਖ ਚੀਜ਼ਾਂ ਨੂੰ ਵੇਖਦੇ ਹੋ, ਕਿਸ ਵਿੱਚੋਂ ਗੁਜ਼ਰਦੇ ਹੋ, ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਕਿਸ ਤਰ੍ਹਾਂ ਜਵਾਬ ਦਿੰਦੇ ਹੋ ਜੋ ਤੁਹਾਨੂੰ ਇੱਕ ਪਾਤਰ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਸ਼ਾਹਰੁਖ ਖਾਨ ਵੱਲੋਂ ਨਿਭਾਏ ਗਏ ਕਿਸੇ ਕਿਰਦਾਰ ਅਤੇ ਮੇਰੇ ਵੱਲੋਂ ਨਿਭਾਏ ਕਿਸੇ ਕਿਰਦਾਰ ਵਿੱਚ ਬਹੁਤ ਫਰਕ ਹੋਵੇਗਾ ਕਿਉਂਕਿ ਅਸੀਂ ਕਿਸੇ ਕਿਰਦਾਰ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਵੇਖਦੇ ਹਾਂ।”

ਬਿਮਾਰੀਆਂ ’ਤੇ ਚੌਤਰਫ਼ਾ ਹਮਲਾ: ਟੀਕਾਕਰਣ ਦੀ ਜ਼ਰੂਰਤ ਅਤੇ ਉਸਦੇ ਸਿਆਸੀ-ਆਰਥਿਕ ਪਹਿਲੂਆਂ ਨੂੰ ਸਮਝਦਿਆਂ

ਪਿਛਲੇ ਸਮੇਂ ਵਿੱਚ ਪੰਜਾਬ ਅੰਦਰ ਟੀਕਾਕਰਣ ਭਾਵ Vaccination ਬਾਰੇ ਇੱਕ ਬਹਿਸ ਚੱਲੀ ਸੀ। ਜਿਸ ਸਮੇਂ ਬਿਮਾਰੀਆਂ ਦੇ ਇਲਾਜ ਲਈ ਟੀਕਾਕਰਣ ਦੀ ਭੂਮਿਕਾ, ਉਸਦੇ ਪਿਛਲੇ ਸਿਆਸੀ-ਆਰਥਿਕ ਹਿੱਤਾਂ ਅਤੇ ਬਿਮਾਰੀਆਂ ਦੇ ਖਾਤਮੇ ਲਈ ਕੁੱਲ ਲੋੜੀਂਦੇ ਉਪਾਅ ਨੂੰ ਸਮਝਦਿਆਂ ਉਸ ਅੰਦਰ ਟੀਕਾਕਰਣ ਦੀ ਭੂਮਿਕਾ ਨੂੰ ਸਮਝਣ ਲਈ ਇਹ ਲੇਖ ਲਿਖਿਆ ਗਿਆ ਸੀ। ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਟੀਕਾਕਰਣ ਦੀ ਲੋੜ ਬਾਰੇ ਕੁੱਝ ਹਲਕਿਆਂ ਵਿੱਚ ਕਾਫੀ ਗੱਲਬਾਤ ਮੁੜ ਚੱਲੀ ਹੈ। ਇਹ ਲੇਖ ਟੀਕਾਕਰਣ ਦੀ ਭੂਮਿਕਾ ਸਮਝਣ ਵਿੱਚ ਸਹਾਈ ਹੋਵੇਗਾ। – ਅਦਾਰਾ ਪੰਜ ਤੀਰ

ਕੋਵਿਡ-19 ਮਹਾਂਮਾਰੀ ਨੇ ਭਾਰਤੀ ਸਮਾਜ ਵਿਚਲੀਆਂ ਤਰੇੜਾਂ ਤੋਂ ਪਰਦਾ ਚੁੱਕ ਦਿੱਤਾ ਹੈ – ਸ਼ਾਹਿਦ ਜਮੀਲ

“ਗਰੀਬਾਂ ਵਿੱਚ ਭਰੋਸੇ ਦੀ ਥੁੜ”- ਨਹੀਂ ਸਗੋਂ ਗਰੀਬਾਂ ਦੇ ਇਸ ਯਕੀਨ ਬਾਰੇ ਲਿਖਿਆ ਕਿ “ਔਖੀ ਘੜੀ ਵਿੱਚ ਓਹਨਾਂ ਨਾਲ ਕੋਈ ਨਹੀਂ”। ਅਤੇ ਫੇਰ ਕਿਸਮਤਵਾਦ ਦੇ ਚਿੰਨ੍ਹ ਉੱਭਰ ਆਏ “ਬਿਨ੍ਹਾਂ ਅਪਵਾਦ, ਬਿਨ੍ਹਾਂ ਕਿਸੇ ਕੁੜੱਤਣ ਤੋਂ ਉਹ ਆਪਣੀ ਲਾਚਾਰੀ ਦੱਸਦੇ ਨੇ, ਉਨ੍ਹਾਂ ਨੂੰ ਪਤੈ ਕਿ ਕਸੂਰ ਉਨ੍ਹਾਂ ਦਾ ਹੀ ਹੈ: ਗਰੀਬ ਹੋਣਾ”।…..
ਵਾਇਰਸ ਨਿਰਪੱਖ ਹੋ ਸਕਦਾ ਪਰ ਮਹਾਂਮਾਰੀ ਨਹੀਂ।…..

The Struggle for Actually Building Socialist Society: An Interview with Fred Engst

There were those people in the revolutionary ranks who opposed to feudalism, comprador capitalism and imperialism; but they did not really oppose the system of oppression per se. So, once the revolutionaries became the rulers, a new problem emerged: Would they rule in the name of the people together with the people or would they simply become new oppressors? How to prevent revolutionaries to become new oppressors was the real issue.

ਫਿਲਮ ਸਮੀਖਿਆ: “ਪੈਰਾਸਾਈਟ” ਬਾਰੇ ਗੱਲ ਕਰਦਿਆਂ – ਬਲਤੇਜ

ਫਿਲਮ ਦੋ ਵੱਖ-ਵੱਖ ਵਰਗਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਦੀ ਕਹਾਣੀ ਹੈ। ਇੱਕ ਪਰਿਵਾਰ ਹੈ, ਜੋ ਜ਼ਮੀਨ ਤੋਂ ਹੇਠਾਂ ਰਹਿੰਦਾ ਹੈ ਤੇ ਜਿਸ ਦੀ ਫੁੱਟ ਕੁ ਦੀ ਖਿੜਕੀ ਜੋ ਚਾਨਣ ਲਈ ਰੱਖੀ ਹੈ, ਵਿੱਚੋਂ ਦੀ ਕਦੇ ਕੋਈ ਮੂਤ ਜਾਂਦਾ ਹੈ, ਕਦੇ ਪੈਰਾਸਾਈਟ ਨੂੰ ਮਾਰਨ ਵਾਲੀ ਦਵਾਈ ਆਉਂਦੀ ਹੈ ਤੇ ਕਦੇ ਦੁਨੀਆਂ ਭਰ ਦਾ ਗੰਦ ਮੀਂਹ ਦੇ ਪਾਣੀ ਨਾਲ ਨਿਰਵਿਘਨ ਆ ਵੜਦਾ ਹੈ।
ਇੱਕ ਦੂਜਾ ਪਰਿਵਾਰ ਹੈ, ਉਸ ਦੀ ਜ਼ਿੰਦਗੀ ਦੀ ਕਹਾਣੀ ਬਿਲਕੁਲ ਵੱਖਰੀ ਹੈ। ਉਸ ਦਾ ਘਰ ਜਮੀਨ ਤੋਂ ਉੱਪਰ ਹੈ, ਇੰਨਾਂ ਉੱਪਰ ਹੈ ਕਿ ਹੇਠਲੇ ਵਰਗ ਨੂੰ ਪਹੁੰਚਣ ਲਈ ਬਹੁਤ ਸਾਰੀਆਂ ਪੌੜੀਆਂ ਬਹੁਤ ਸਾਰੇ ਚੜਾਅ ਚੜ ਕੇ ਆਉਣਾ ਪੈਂਦਾ ਹੈ।

ਲੈਨਿਨ ਦੇ ਜਨਮਦਿਨ ‘ਤੇ: ਲੈਨਿਨਵਾਦ ਨੂੰ ਸਮਝਦਿਆਂ

ਮਾਰਕਸ ਅਤੇ ਏਂਗਲਜ਼ ਨੇ ਪੂੰਜੀਵਾਦ ਅਜ਼ਾਦ-ਮੁਕਾਬਲੇ ਦੇ ਪੜਾਅ ਸਮੇਂ ਇਸ ਦੇ ਵੱਖ-2 ਪਹਿਲੂਆਂ ਨੂੰ ਉਜਾਗਰ ਕੀਤਾ ਅਤੇ ਇਸ ਦੀਆਂ ਪ੍ਰਵਿਰਤੀਆਂ ਤੇ ਭਵਿੱਖ ਦੀ ਦਿਸ਼ਾ ਵੱਲ ਇਸ਼ਾਰਾ ਕੀਤਾ। ਪਰ ਉਹਨਾਂ ਲਈ ਪੂੰਜੀਵਾਦ ਦੇ ਸਭ ਤੋਂ ਉੱਚਤਮ ਪੜਾਅ, ਜੋ ਉਸ ਸਮੇਂ ਤੱਕ ਸਾਹਮਣੇ ਨਹੀਂ ਆਇਆ ਸੀ, ਸਾਮਰਾਜਵਾਦ ਦਾ ਵਿਸ਼ਲੇਸ਼ਣ ਕਰਨਾ ਸੰਭਵ ਨਹੀਂ ਸੀ। ਲੈਨਿਨ ਨੇ ਮਾਰਕਸਵਾਦੀ ਰਾਜਨੀਤਿਕ ਆਰਥਿਕਤਾ ਨੂੰ ਅੱਗੇ ਵਿਕਸਤ ਕੀਤਾ ਅਤੇ ਸਾਮਰਾਜਵਾਦ ਦੇ ਆਰਥਿਕ ਅਤੇ ਰਾਜਨੀਤਿਕ ਸਾਰ-ਤੱਤਾਂ ਦਾ ਵਿਸ਼ਲੇਸ਼ਣ ਕੀਤਾ।

‘ਵਾਅਦਾ ਬਾਜ਼ਾਰ’ ਦੀ ਸੱਟੇਬਾਜ਼ੀ ਸਮਝੋ : ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਸਿਫ਼ਰ ਤੋਂ ਵੀ ਹੇਠਾਂ !!

ਆਪਣੀ ਮੁਨਾਫਾਖੋਰੀ ਹਿਰਸ ਦੀ ਪੂਰਤੀ ਹਿੱਤ ਪੂੰਜੀਵਾਦ ਨੇ ਜੂਏ, ਸੱਟੇਬਾਜ਼ੀ ਆਦਿ ਵਰਗੇ ਬਦਨਾਮ ਹੋ ਚੁੱਕੇ ਸ਼ਬਦਾਂ ਨੂੰ ਨਵੇਂ ਨਵੇਂ ਨਾਮਕਰਨਾਂ ਹੇਠ ਲਿਸ਼ਕਾ-ਪੁਸ਼ਕਾ ਲਿਆ ਹੈ। ਇਸ ਨਾਲ ਸਬੰਧਿਤ ਵਿਵਸਥਾਵਾਂ ਨੂੰ ਕਾਨੂੰਨੀ ਜਾਮੇ ਪਹਿਨਾ ਦਿੱਤੇ ਹਨ। ਵਾਅਦਾ-ਬਾਜ਼ਾਰ, ਡੈਰੀਵੇਟਿਵ ਮਾਰਕੀਟ, ਫਿਊਚਰਜ਼ ਐਂਡ ਆਪਸ਼ਨਜ਼, ਕਾਲ-ਆਪਸ਼ਨ, ਪੁੱਟ-ਆਪਸ਼ਨ ਆਦਿ ਅਜਿਹੇ ਕਈ ਸ਼ਬਦ ਹਨ ਜੋ ਨਿਰੋਲ ਮੁਨਾਫਾ ਕਮਾਉਣ ਦੀ ਹਿਰਸ ਨਾਲ ਲਿਪਤ ਇਸ ‘ਮੰਡੀ’ ਦੇ ਲੋਕ ਵਰਤਦੇ ਹਨ।

ਸਾਂਝੇ ਪਲਾਂ ਦੀ ਯਾਦ – ਸੰਤ ਰਾਮ ਉਦਾਸੀ ਦੇ ਜਨਮ ਦਿਨ ‘ਤੇ ਵਿਸ਼ੇਸ਼ : ਬਾਰੂ ਸਤਵਰਗ

ਛੰਨੇ ਵਿਚਲੀ ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਉਤਦੀ ਤੈਰਦੇ ਦੇਸੀ ਘਿਉ ਵੱਲ ਖ਼ੁਸ਼ ਹੋ ਕੇ ਤੱਕਦਾ ਅਤੇ ਹੱਸਦਾ ਉਦਾਸੀ ਬੋਲਿਆ ਸੀ, ‘ਬੇਬੇ! ਸਵੇਰੇ ਦਹੀਂ ਵੀ ਖਵਾਉਣੀ ਹੋਊ’, ‘ਦਹੀਂ ਭਾਈ, ਥੋਡੇ ਵਰਗੇ ਪੁੱਤਾਂ ਨਾਲੋਂ ਕੀ ਚੰਗੀ ਐ।’ ਮਾਂ ਉਦਾਸੀ ਦੇ ਗੀਤਾਂ ਅਤੇ ਅਪਣੱਤ ਭਰੇ ਰਵੱਈਏ ਤੋਂ ਤੱਕੜੀ ਪ੍ਰਭਾਵਿਤ ਹੋਈ ਵੀ ਸੀ। ਭਾਦੋਂ ਦੇ ਹੁੰਮਸ ਅਤੇ ਮਿੱਟੀ ਦੇ ਤੇਲ ਦੇ ਦੀਵੇ ਦੀ ਬੱਤੀ ਵੱਲੋਂ ਛੱਡੇ ਜਾ ਰਹੇ ਧੂੰਏਂ ਤੋਂ ਬੇਖ਼ਬਰ ਹੋਏ ਉਦਾਸੀ ਨੇ ਓਵੇਂ ਰੋਟੀ ਖਾਂਦੀ ਸੀ, ਜਿਵੇਂ ਉਹ ਪਹਿਲਾਂ ਤੋਂ ਹੀ ਅਜਿਹੇ ਮਾਹੌਲ ‘ਚ ਰੋਟੀ ਖਾਣ ਦਾ ਆਦੀ ਬਣਿਆ ਹੋਇਆ ਸੀ।

ਅਹਿੰਸਾ ਦੀਆਂ ਵਧੀਕੀਆਂ ਜਾਂ ਦੇਸ਼ ਉੱਤੇ ਜ਼ਬਰ? – ਡਾ. ਭੀਮਰਾਓ ਅੰਬੇਦਕਰ

ਜੇ ਕੋਈ ਦੁਸ਼ਮਣ ਪੂਰੀ ਤਰ੍ਹਾਂ ਬੇਰਹਿਮ ਹੋ ਜਾਂਦਾ ਹੈ, ਅਤੇ ਸਾਰੀ ਨੈਤਿਕਤਾ ਨੂੰ ਤਿਆਗ ਦਿੰਦਾ ਹੈ, ਫਿਰ ਉਹ ਸਾਰੇ ਨਿਹੱਥੇ ਲੋਕਾਂ ਦੇ ਵਿਰੁੱਧ ਜ਼ਬਰਦਸਤੀ ਤਾਕਤ ਵਰਤਦਾ ਹੈ? ਨਿਹੱਥੇ ਟਾਕਰੇ ਦੁਆਰਾ ਪੈਦਾ ਕੀਤੀ ਗਈ ਨੈਤਿਕ ਤਾਕਤ ਫਿਰ ਕਿੰਨੀ ਦੇਰ ਤੱਕ ਚੱਲੇਗੀ? ਜੇ ਸਾਡੀ ਹਾਰ ਬਹੁਤ ਜਲਦੀ ਹੁੰਦੀ ਜਾਪਦੀ ਹੈ ਤਾਂ ਕੀ ਸਾਨੂੰ ਫਿਰ ਵੀ ਹਥਿਆਰਬੰਦ ਤਾਕਤ ਦਾ ਸਹਾਰਾ ਨਹੀਂ ਲੈਣਾ ਚਾਹੀਦਾ? ਜੇ ਦੁਸ਼ਮਣ ਉੱਪਰ ਧਾਵਾ ਨਹੀਂ ਬੋਲਣਾ ਹੈ, ਤਾਂ ਕੀ ਸਾਨੂੰ ਆਪਣੀ ਰੱਖਿਆ ਲਈ ਵੀ ਅਜਿਹਾ ਨਹੀਂ ਕਰਨਾ ਚਾਹੀਦਾ? ਜੇ ਅਜਿਹੇ ਵਿਕਲਪ ਤੋਂ ਇਨਕਾਰ ਕੀਤਾ ਜਾਂਦਾ ਹੈ, ਤਾਂ ਦੁਸ਼ਮਣ ਦੀ ਜ਼ਾਲਮ ਤਾਕਤ ਦੁਆਰਾ ਮਾਰੇ ਜਾਣ ਅਤੇ ਖੁਦਕੁਸ਼ੀ ਕੀਤੇ ਜਾਣ ਵਿੱਚ ਕੀ ਫਰਕ ਹੋਵੇਗਾ?

Social profiles