ਫ਼ਿਲਮ ਸਮੀਖਿਆ: ਨਿਊਟਨ “ਗਣਤੰਤਰ ਬਨਾਮ ਗੰਨਤੰਤਰ” – ਪ੍ਰਕਾਸ਼

ਨਿਊਟਨ ਦੀ ਇੱਛਾ ਹੁੰਦੀ ਹੈ ਕਿ ਉਹ ਆਜ਼ਾਦ ਫਿਜ਼ਾ ਵਿੱਚ ਬਿਨ੍ਹਾਂ ਕਿਸੇ ਡਰ-ਭੈਅ ਦੇ ਆਦਿਵਾਸੀਆਂ ਦੀਆਂ ਵੋਟਾਂ ਪਵਾਵੇ। ਨੀਮ ਫ਼ੌਜੀ ਬਲ ਦਾ ਅਸਿਸਟੈਂਟ ਕਮਾਂਡੈਂਟ ਆਤਮਾ ਸਿੰਘ (ਪੰਕਜ ਤ੍ਰਿਪਾਠੀ) ਨਹੀਂ ਚਾਹੁੰਦਾ ਕਿ ਚੋਣ ਅਧਿਕਾਰੀਆਂ ਦੀ ਟੀਮ ਜੰਗਲ ਵਿੱਚ ਜਾਵੇ ਅਤੇ ਸੁਰੱਖਿਆ ਦਸਤਿਆਂ ਦੀਆਂ ਆਦਿਵਾਸੀਆਂ ਨਾਲ ਕੀਤੀਆਂ ਜ਼ਿਆਦਤੀਆਂ ਅਤੇ ਉਨ੍ਹਾਂ ਦੇ ਸਾੜੇ ਘਰਾਂ ਨੂੰ ਵੇਖੇ। ਉਹ ਉਹਨਾਂ ਨੂੰ ਬਹੁਤ ਸਮਝਾਉਂਦਾ ਹੈ ਕਿ ਟੀਮ ਵੋਟਾਂ ਦੀ ਰਸਮੀ ਕਾਰਵਾਈ ਕਰਕੇ ਬਾਹਰੋਂ-ਬਾਹਰ ਹੀ ਮੁੜ ਜਾਵੇ। ਨਿਊਟਨ ਦੇ ਅੜੇ ਰਹਿਣ ਕਾਰਨ ਕਮਾਂਡਰ ਉਸ ਨੂੰ ਚੋਣਾਂ ਦੇ ਬੂਥ ‘ਤੇ ਲੈ ਜਾਂਦਾ ਹੈ। ਜਦੋਂ ਨਿਊਟਨ ਲੋਕਾਂ ਦੇ ਫੂਕੇ ਘਰਾਂ ਅਤੇ ਉੱਜੜੇ ਸਕੂਲਾਂ ਬਾਰੇ ਪੁੱਛਦਾ ਹੈ ਤਾਂ ਕਮਾਂਡਰ ਕਹਿੰਦਾ ਹੈ, “ਨਿਊਟਨ ਬਾਬੂ ਪਹਿਲੇ ਅਪਨਾ ਕਾਮ ਕਰਲੋ ਇੰਸਪੈਕਸ਼ਨ ਬਾਅਦ ਮੇਂ ਕਰ ਲੇਨਾ।” ਉਹ ਨਿਊਟਨ ਦੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੰਦਾ ਹੈ।

Social profiles