ਫਿਲਮ ਸਮੀਖਿਆ: ‘ਪਿੰਕ’ – ਜਗੀਰੂ ਜਕੜ ਤੋਂ ਮੰਡੀ ਦੀ ਮੁੱਠੀ ਤੱਕ ਔਰਤਾਂ – ਸੀਮਾ ਆਜ਼ਾਦ

ਔਰਤ ਆਜ਼ਾਦੀ ਦੀ ਸਹਿਜ-ਸੁਭਾਅ ਮੰਗ ਤਾਂ ਇਹ ਹੈ ਕਿ ਸਾਨੂੰ ਘਰ ਦੇ ਅੰਦਰ ਅਤੇ ਬਾਹਰ ਬਰਾਬਰੀ ਦਾ ਵਤੀਰਾ ਮਿਲੇ ਨਾ ਕਿ ‘ਸੈਕੰਡ ਸੈਕਸ’ ਵਾਂਗ। ਸਾਨੂੰ ਆਪਣੀ ਇੱਛਾ ਦੇ ਵਿਸ਼ੇ ਲੈ ਕੇ ਆਪਣੀ ਮਰਜ਼ੀ ਦੇ ਸਕੂਲਾਂ ਜਾਂ ਕਾਲਜਾਂ ’ਚ ਪੜਨ ਦਿੱਤਾ ਜਾਵੇ, ਮਨ ਭਾਉਂਦੇ ਹਮਸਫ਼ਰ ਦੀ ਚੋਣ ਕਰਨ ਅਤੇ ਉਸਨੂੰ ਠੁਕਰਾਉਣ ਦਾ ਵੀ ਅਧਿਕਾਰ ਮਿਲੇ, ਬੱਚੇ ਕਿੰਨੇ ’ਤੇ ਕਦੋਂ ਪੈਦਾ ਕਰਨੇ ਹਨ, ਇਸ ਵਿੱਚ ਉਸਦਾ ਮੱਤ ਵੀ ਸ਼ਾਮਿਲ ਕਰਨ ਦਾ ਹੱਕ ਮਿਲੇ, ਆਪਣੀ ਮਰਜ਼ੀ ਨਾਲ ਨੌਕਰੀ ਕਰਨ ਅਤੇ ਛੱਡਣ ਦਾ ਅਧਿਕਾਰ ਅਤੇ ਆਪਣੀ ਜਾਇਦਾਦ ਨੂੰ ਆਪਣੇ ਤਰੀਕੇ ਨਾਲ ਵਰਤਣ ਦਾ ਹੱਕ ਮਿਲੇ। ਭਾਰਤ ਦੀਆਂ ਬਹੁਗਿਣਤੀ ਔਰਤ ਆਬਾਦੀ ਤਾਂ ਹਾਲੇ ਇਹਨਾਂ ਹੱਕਾਂ ਤੋਂ ਵਾਂਝੀ ਹੈ ਅਤੇ ਇਹਨਾਂ ਲਈ ਲੜ੍ਹ ਰਹੀ ਹੈ। ਜਦਕਿ ਮੁਕਤੀ ਦੇ ਇਹਨਾਂ ਸਵਾਲਾਂ ਦੀ ਫਿਲਮ ਗੱਲ ਤੱਕ ਨਹੀਂ ਕਰਦੀ ਹੈ।

Social profiles